ਯੂਕਰੇਨ ਤੋਂ ਪੋਲੈਂਡ ਪਹੁੰਚਿਆ ਪੋਤਾ: ‘ਦਾਦਾ ਜੀ, ਇੱਥੇ ਕੋਈ ਸਾਇਰਨ ਤੇ ਬੰਬ ਨਹੀਂ, ਸਭ ਕੁਝ ਸੋਹਣਾ ਹੈ’

ਪ੍ਰਕਾਸ਼ਿਤ

15 ਲੱਖ ਤੋਂ ਵੱਧ ਲੋਕਾਂ ਨੇ ਜੰਗ ਦੌਰਾਨ ਯੂਕਰੇਨ ਛੱਡ ਦਿੱਤਾ ਹੈ। ਘਰਾਂ ਤੇ ਆਪਣਿਆਂ ਨੂੰ ਛੱਡਣਾ ਇਨ੍ਹਾਂ ਲਈ ਬਹੁਤ ਔਖਾ ਹੈ।

ਕੁਝ ਪਰਿਵਾਰ ਪੋਲੈਂਡ ਪਹੁੰਚ ਰਹੇ ਹਨ ਤੇ ਇਨ੍ਹਾਂ ਕੋਲ ਕਿਤੇ ਹੋਰ ਜਾਣ ਦਾ ਰਾਹ ਨਹੀਂ ਹੈ। ਇਸ ਲਈ ਪੋਲੈਂਡ ਦੇ ਲੋਕ ਇਨ੍ਹਾਂ ਦੀ ਮਦਦ ਲਈ ਆਪਣੇ ਘਰ ਦੇ ਦਰਵਾਜ਼ੇ ਖੋਲ੍ਹ ਰਹੇ ਹਨ।

ਪੋਲੈਂਡ ਦੇ ਲੋਕ ਇਹ ਯਕੀਨੀ ਬਣਾਉਂਦੇ ਹਨ ਕਿ ਇੱਥੇ ਪੌਦੇ ਹੋਣ ਤੇ ਘਰ ਵਰਗਾ ਮਹਿਸੂਸ ਹੋਵੇ ਅਤੇ ਸੁਰੱਖਿਅਤ ਵੀ ਲੱਗੇ।

ਓਲੇਂਕਾ ਅਤੇ ਉਨ੍ਹਾਂ ਦੇ ਪਰਿਵਾਰ ਦੇ 6 ਮੈਂਬਰ ਕੀਵ ਅਤੇ ਲੁਤਸਕ 'ਚ ਹਮਲਿਆਂ ਤੋਂ ਬਾਅਦ ਇੱਥੇ ਰਹਿ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)