You’re viewing a text-only version of this website that uses less data. View the main version of the website including all images and videos.
ਯੂਕਰੇਨ - ਰੂਸ ਜੰਗ : 'ਧੀ ਮਿਲ ਗਈ ਸੀ, ਲੱਗ ਰਿਹਾ ਸੀ ਜਿਵੇਂ ਉਸ 'ਚ ਜਾਨ ਹੀ ਨਾ ਹੋਵੇ'
ਜ਼ਾਇਟੋਮਰ ਸ਼ਹਿਰ ਵਿੱਚ, ਓਲੇਗ ਰੁਬੇਕ ਦਾ ਘਰ ਤਬਾਹ ਹੋ ਚੁੱਕਾ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਰੂਸੀ ਹਮਲੇ 'ਚ ਇੱਥੇ ਘਰ ਤਬਾਹ ਹੋਏ ਤਾਂ ਇਸ ਦੌਰਾਨ ਘੱਟੋ-ਘੱਟ ਦੋ ਹੋਰ ਲੋਕਾਂ ਦੀ ਮੌਤ ਹੋਈ ਹੈ।
ਲੋਕ ਹੁਣ ਇਕੱਠੇ ਹੋ ਕੇ ਇਸ ਤਹਿਸ-ਨਹਿਸ ਹੋਏ ਸ਼ਹਿਰ ਨੂੰ ਸਾਫ਼ ਕਰਨ 'ਚ ਜੁਟੇ ਹਨ। ਯੂਕਰੇਨ ਦੇ ਸ਼ਹਿਰੀ ਇਲਾਕਿਆਂ 'ਚ ਹਮਲੇ ਤੇਜ਼ ਹੁੰਦੇ ਜਾ ਰਹੇ ਹਨ।
ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਵਿੱਚ 14 ਲੱਖ ਲੋਕ ਰਹਿੰਦੇ ਹਨ। ਰੂਸੀ ਫੌਜ ਦੇ ਹਮਲਿਆਂ ਨਾਲ ਇਮਾਰਤਾਂ ਢਹਿ-ਢੇਰੀ ਹੋ ਰਹੀਆਂ ਹਨ।
ਅੱਗ 'ਤੇ ਕਾਬੂ ਪਾਉਣ ਵਾਲੇ ਕਰਮਚਾਰੀ ਖਾਰਕੀਵ ਨੈਸ਼ਨਲ ਯੂਨੀਵਰਸਿਟੀ 'ਚ ਸਿਕਿਓਰਿਟੀ ਸਰਵਿਸ ਦੀ ਇਮਾਰਤ ਤੇ ਹੋਰ ਥਾਵਾਂ 'ਤੇ ਨੁਕਸਾਨ ਨੂੰ ਕਾਬੂ ਕਰਨ ਦੀ ਕੋਸ਼ਿਸ਼ 'ਚ ਹਨ।
ਘਰ, ਦਫ਼ਤਰ ਅਤੇ ਜ਼ਿੰਦਗੀਆਂ..ਧੂੜ ਅਤੇ ਮਲਬੇ 'ਚ ਤਬਦੀਲ ਹੋ ਗਈਆਂ ਹਨ। ਇਹੀ ਹਾਲ ਯੂਕਰੇਨ ਦੇ ਹੋਰ ਸ਼ਹਿਰਾਂ ਅਤੇ ਕਸਬਿਆਂ ਦਾ ਵੀ ਹੈ।