You’re viewing a text-only version of this website that uses less data. View the main version of the website including all images and videos.
ਵਲਾਦੀਮੀਰ ਪੁਤਿਨ ਦੀ ਇੱਕ ਜਾਸੂਸ ਤੋਂ ਰੂਸ ਦੇ ਤਾਕਤਵਰ ਆਗੂ ਬਣਨ ਦੀ ਕਹਾਣੀ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਉੱਪਰ ਹਮਲਾ ਕਰਕੇ ਕਈਆਂ ਨੂੰ ਹੈਰਾਗਨੀ ਵਿੱਚ ਪਾ ਦਿੱਤਾ ਹੈ। ਸਾਲ 2014 ਵਿੱਚ ਕ੍ਰੀਮੀਆ ਉੱਪਰ ਅਧਿਕਾਰ ਕਰਨ ਤੋਂ ਬਾਅਦ ਇਹ ਸਭ ਤੋਂ ਵੱਡੀ ਕਾਰਵਾਈ ਹੈ।
ਰਾਸ਼ਟਰਪਤੀ ਪੁਤਿਨ ਸਾਲ 2000 ਤੋਂ ਰੂਸ ਦੀ ਸੱਤਾ ਵਿੱਚ ਹਨ। ਉਦੋਂ ਤੋਂ ਲੈਕੇ ਹੁਣ ਤੱਕ ਉਹ ਰੂਸ ਦੇ ਪ੍ਰਧਾਨ ਮੰਤਰੀ ਤੇ ਫਿਰ ਰਾਸ਼ਟਰਪਤੀ ਦੇ ਅਹੁਦੇ ਉੱਪਰ ਰਹੇ ਹਨ।
ਪੁਤਿਨ ਸੋਵੀਅਤ ਤਾਨਾਸ਼ਾਹ ਸਟਾਲਿਨ ਤੋਂ ਬਾਅਦ ਦੂਜੇ ਅਜਿਹੇ ਰੂਸੀ ਆਗੂ ਹਨ ਜਿਨ੍ਹਾਂ ਨੇ ਇੰਨਾ ਲੰਬਾ ਅਰਸਾ ਦੇਸ ਦੀ ਅਗਵਾਈ ਕੀਤੀ ਹੈ। ਸਾਲ 2020 ਦੇ ਸੰਵਿਧਾਨਕ ਸੁਧਾਰਾਂ ਤੋਂ ਬਾਅਦ ਉਹ 2036 ਤੱਕ ਰੂਸ ਦੇ ਰਾਸ਼ਟਰਪਤੀ ਬਣੇ ਰਹਿ ਸਕਣਗੇ ਜਦਕਿ ਰਾਸ਼ਟਰਪਤੀ ਵਜੋਂ ਉਨ੍ਹਾਂ ਦਾ ਮੌਜੂਦਾ ਚੌਥਾ ਕਾਰਜਕਾਲ 2024 ਵਿੱਚ ਖ਼ਤਮ ਹੋ ਰਿਹਾ ਹੈ।
ਆਓ ਉਨ੍ਹਾਂ ਦੇ ਸਿਆਸੀ ਅਤੇ ਨਿੱਜੀ ਜੀਵਨ ਦੇ ਹੁਣ ਤੱਕ ਦੇ ਸਫ਼ਰ 'ਤੇ ਨਜ਼ਰ ਮਾਰਦੇ ਹਾਂ।