You’re viewing a text-only version of this website that uses less data. View the main version of the website including all images and videos.
ਯੂਕਰੇਨ ’ਚ ਫਸੇ ਪੰਜਾਬੀਆਂ ਦੀ ਮਾਪਿਆਂ ਨਾਲ ਕੀ ਗੱਲਬਾਤ ਹੋ ਰਹੀ
ਪ੍ਰਕਾਸ਼ਿਤ
ਯੂਕਰੇਨ ਵਿੱਚ ਫਸੇ ਪੰਜਾਬੀ ਵਿਦਿਆਰਥੀਆਂ ਦੇ ਮਾਪਿਆਂ ਦੇ ਜਜ਼ਬਾਤ ਇਹ ਹਨ ਕਿ ਉਨ੍ਹਾਂ ਦੇ ਬੱਚੇ ਜਲਦੀ ਤੋਂ ਜਲਦੀ ਉਨ੍ਹਾਂ ਕੋਲ ਹੋਣ।
ਅਸਲ ਵਿੱਚ ਇਸ ਵੇਲੇ ਯੂਕਰੇਨ 'ਚ ਜੰਗ ਦੇ ਹਾਲਾਤ ਹਨ ਅਤੇ ਰੂਸ ਨੇ ਯੂਕਰੇਨ 'ਤੇ ਹਮਲਾ ਕਰ ਦਿੱਤਾ ਹੈ। ਹਵਾਈ ਯਾਤਰਾ ਫਿਲਹਾਲ ਬੰਦ ਹੈ ਜਿਸ ਕਰਕੇ ਕਈ ਭਾਰਤੀ ਨਾਗਰਿਕ ਅਤੇ ਵਿਦਿਆਰਥੀ ਉੱਥੇ ਫਸੇ ਹੋਏ ਹਨ।
ਪੰਜਾਬ ਦੇ ਅੰਮ੍ਰਿਤਸਰ, ਗੁਰਦਾਸਪੁਰ ਅਤੇ ਬਰਨਾਲਾ ਦੇ ਤਪਾ ਦੇ ਰਹਿਣ ਵਾਲੇ ਕਈ ਮੁੰਡੇ-ਕੁੜੀਆਂ ਵੀ ਯੂਕਰੇਨ ਵਿੱਚ ਹਨ। ਇਨ੍ਹਾਂ ਨੌਜਵਾਨਾਂ ਦੇ ਮਾਪਿਆਂ ਨੇ ਆਪਣੇ ਜਜ਼ਬਾਤ ਬੀਬੀਸੀ ਪੰਜਾਬੀ ਨਾਲ ਸਾਂਝੇ ਕਰਦਿਆਂ ਸਰਕਾਰ ਨੂੰ ਇਨ੍ਹਾਂ ਨੌਜਵਾਨਾਂ ਨੇ ਭਾਰਤ ਲਿਆਉਣ ਦੀ ਗੁਜ਼ਾਰਿਸ਼ ਕੀਤੀ ਹੈ।
(ਰਿਪੋਰਟ – ਰਵਿੰਦਰ ਸਿੰਘ ਰੌਬਿਨ, ਗੁਰਪ੍ਰੀਤ ਚਾਵਲਾ, ਸੁਖਚਰਨ ਪ੍ਰੀਤ ਐਡਿਟ -ਅਸਮਾ ਹਾਫ਼ਿਜ਼)