ਰੂਸ ਯੂਕਰੇਨ ਸੰਕਟ: ਕਿਸ ਦੀ ਫੌਜ ਹੈ ਕਿੰਨੀ ਤਾਕਤਵਰ

ਪ੍ਰਕਾਸ਼ਿਤ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਵਿੱਚ "ਫੌਜੀ ਕਾਰਵਾਈ" ਦਾ ਐਲਾਨ ਕਰ ਦਿੱਤਾ, ਇਸ ਤੋਂ ਬਾਅਦ ਰੂਸੀ ਫੌਜਾਂ ਨੇ ਯੂਕਰੇਨ ਉੱਤੇ ਹਮਲਾ ਕਰ ਦਿੱਤਾ ਹੈ।

ਉਨ੍ਹਾਂ ਨੇ ਯੂਕਰੇਨ ਵਿੱਚ ਵਿਦਰੋਹੀਆਂ ਦੇ ਸਮਰਥਨ ਵਾਲੇ ਦੋ ਇਲਾਕਿਆਂ ਨੂੰ ਆਜ਼ਾਦ ਮਾਨਤਾ ਦੇਣ ਤੋਂ ਬਾਅਦ ਇਹ ਫ਼ੈਸਲਾ ਕੀਤਾ ਹੈ।

ਰੂਸ ਨੇ ਪਿਛਲੇ ਕਈ ਮਹੀਨਿਆਂ ਤੋਂ ਯੂਕਰੇਨ ਦੀ ਸਰਹੱਦ ਦੇ ਲਗਭਗ ਦੋ ਲੱਖ ਫੌਜੀਆਂ ਨੂੰ ਤਾਇਨਾਤ ਕੀਤਾ ਹੋਇਆ ਹੈ।

ਰੂਸ ਦੀ ਫੌਜ ਦੀਆਂ ਇਨ੍ਹਾਂ ਟੁਕੜੀਆਂ ਕੋਲ ਟੈਂਕ ਤੇ ਗੋਲਾ ਬਾਰੂਦ ਤਾਂ ਹੈ ਹੀ ਇਸ ਦੇ ਨਾਲ ਹੀ ਉਨ੍ਹਾਂ ਕੋਲ ਹਵਾਈ ਸੈਨਾ ਅਤੇ ਨੌਸੈਨਾ ਦਾ ਸਹਿਯੋਗ ਵੀ ਹੈ।

ਯੂਕਰੇਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦੇਸ਼ ਨੂੰ ਨਾ ਕਿਸੇ ਗੱਲ ਦਾ ਅਤੇ ਨਾ ਹੀ ਕਿਸੇ ਵਿਅਕਤੀ ਦਾ ਡਰ ਹੈ। ਆਓ ਜਾਣ ਲੈਂਦੇ ਹਾਂ ਕਿ ਰੂਸ ਅਤੇ ਯੂਕਰੇਨ ਕੋਲ ਹਨ ਕਿੰਨੇ ਫ਼ੌਜੀ ਅਤੇ ਹਥਿਆਰ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)