You’re viewing a text-only version of this website that uses less data. View the main version of the website including all images and videos.
ਕੈਨੇਡਾ ਵਿੱਚ 3 ਕਾਲਜ ਬੰਦ ਹੋਣ ਨਾਲ ਲੱਖਾਂ ਰੁਪਏ ਫੀਸ ਭਰਨ ਵਾਲੇ ਵਿਦਿਆਰਥੀਆਂ ਦੀ ਬੇਵਸੀ
ਪ੍ਰਕਾਸ਼ਿਤ
ਕੈਨੇਡਾ ਦੇ ਮਾਂਟਰੀਅਲ ਸ਼ਹਿਰ ਵਿੱਚ ਕੁਝ ਦਿਨ ਪਹਿਲਾਂ ਤਿੰਨ ਕਾਲਜ ਬੰਦ ਹੋ ਗਏ ਹਨ। ਇਨ੍ਹਾਂ ਵਿੱਚ ਸੀਸੀਐੱਸਕਿਊ, ਸੀਡੀਈ ਅਤੇ ਐੱਮ ਕਾਲਜ ਸ਼ਾਮਲ ਹੈ।
ਇਸ ਕਾਰਨ ਪੰਜਾਬ ਵਿੱਚ ਰਹਿੰਦੇ ਕਈ ਵਿਦਿਆਰਥੀ ਵੀ ਪ੍ਰਭਾਵਿਤ ਹੋਏ ਜੋ ਇਨ੍ਹਾਂ ਕਾਲਜਾਂ ਤੋਂ ਪੜ੍ਹਾਈ ਕਰ ਰਹੇ ਸਨ। ਕਈ ਵਿਦਿਆਰਥੀ ਕੈਨੇਡਾ ਵਿੱਚ ਹੀ ਰਹਿ ਕੇ ਪੜ੍ਹ ਰਹੇ ਸਨ ਤੇ ਕਈ ਭਾਰਤ ਤੋਂ ਆਨਲਾਈਨ ਕਲਾਸਾਂ ਲਗਵਾ ਰਹੇ ਸਨ।
ਤਿੰਨਾਂ ਕਾਲਜਾਂ ਦੀ ਪ੍ਰਬੰਧਕ ਕਮੇਟੀ ਨਾਲ ਈਮੇਲ ਅਤੇ ਫੋਨ ਜ਼ਰੀਏ ਸਪੰਰਕ ਕਰਕੇ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਗਈ। ਪਰ ਹਫ਼ਤੇ ਤੋਂ ਵੱਧ ਦੀ ਉਡੀਕ ਦੇ ਬਾਵਜੂਦ ਉਨ੍ਹਾਂ ਦਾ ਕੋਈ ਜਵਾਬ ਨਹੀਂ ਆਇਆ।
ਰਿਪੋਰਟ- ਮਨਪ੍ਰੀਤ ਕੌਰ
ਐਡਿਟ- ਸਦਫ਼ ਖਾਨ