You’re viewing a text-only version of this website that uses less data. View the main version of the website including all images and videos.
ਗੁਰੂ ਅਰਜਨ ਦੇਵ ਦੀ ਰਚਨਾ - 'ਸੁਖੁ ਪ੍ਰਿਅ ਸੁਹਾਗ ਪਲਕ ਰਾਤ...'
ਗੁਰੂ ਅਰਜਨ ਦੇਵ ਜੀ ਦੀ ''ਸੁਖੁ ਪ੍ਰਿਅ ਸੁਹਾਗ ਪਲਕ ਰਾਤ''’ ਰਚਨਾ ਨੂੰ ਪ੍ਰੋਫ਼ੈਸਰ ਮਦਨ ਗੋਪਾਲ ਸਿੰਘ ਨੇ ਬੀਬੀਸੀ ਪੰਜਾਬੀ ਲਈ ਖ਼ਾਸ ਤੌਰ ’ਤੇ ਆਪਣੀ ਅਵਾਜ਼ ਦਿੱਤੀ ਹੈ।
ਮਦਨ ਗੋਪਾਲ ਸਿੰਘ ਮਿਊਜ਼ਿਕ ਕੰਪੋਜ਼ਰ, ਗਾਇਕ, ਲੇਖਕ, ਅਦਾਕਾਰ, ਪ੍ਰੋਫ਼ੈਸਰ ਤੇ ਐਡਿਟਰ ਹਨ।
ਮਦਨ ਗੋਪਾਲ ਸਿੰਘ ਵੱਲੋਂ ਇਸ ਖ਼ਾਸ ਪੇਸ਼ਕਸ਼ ਬਾਰੇ ਇੱਕ ਨੋਟ:
ਦੋਸਤੋ ਬੀਬੀਸੀ ਪੰਜਾਬੀ ਦੇ ਤਮਾਮ ਸੁਣਨ ਵਾਲਿਆਂ ਨੂੰ ਮੇਰਾ, ਮਦਨ ਗੋਪਾਲ ਸਿੰਘ, ਦਾ ਪਿਆਰ ਭਰਿਆ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ. ਮੈਂ ਆਪ ਸਭਨਾਂ ਨਾਲ ਅੱਜ ਤੋਂ ਇਨਾਂ ਨਿੱਕੇ-ਨਿੱਕੇ ਐਪੀਸੋਡਜ਼ ਰਾਹੀਂ ਪੁਰਾਤਨ ਪੰਜਾਬੀ ਸ਼ਾਇਰੀ ਦੇ ਮੁਕ਼ੱਦਸ ਅਤੇ ਹਰਮਨ ਪਿਆਰੇ ਕਲਾਮ ਸਾਂਝੇ ਕਰਾਂਗਾ. ਅਸੀਂ ਇਸ ਸੀਰੀਜ਼ ਦਾ ਆਗਾਜ਼ ਬਾਬਾ ਸ਼ੇਖ਼ ਫ਼ਰੀਦ, ਯਾਨਿ ਕਿ ਫ਼ਰੀਦ-ਅਲ-ਦੀਨ ਮਸਊਦ ਗੰਜ-ਇ-ਸ਼ਕਰ, ਹੁਰਾਂ ਦੇ ਇਕ ਸ਼ਬਦ “ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ” ਨਾਲ ਕੀਤਾ ਸੀ।