You’re viewing a text-only version of this website that uses less data. View the main version of the website including all images and videos.
ਅਯੁੱਧਿਆ ’ਚ ਮੰਦਰ ਤਾਂ ਬਣ ਰਿਹਾ ਪਰ ਰਾਮ ਦੇ ਕਈ ਮੰਦਰਾਂ ਦੇ ਮਾੜੇ ਹਾਲ
ਪ੍ਰਕਾਸ਼ਿਤ
ਹਿੰਦੂ ਰਵਾਇਤ ਹੈ ਕਿ ਅਯੁੱਧਿਆ ਵਿੱਚ ਰਾਮ ਦਾ ਜਨਮ ਹੋਇਆ। ਅਯੁੱਧਿਆ ਕੋਈ 6,000 ਮੰਦਰਾਂ ਦਾ ਸ਼ਹਿਰ ਹੈ ਅਤੇ ਇੱਕ ਹੋਰ ਮੰਦਰ ਦੀ ਤਿਆਰੀ ਹੈ।
ਰਾਮ ਮੰਦਰ ਭਾਰਤ ਦੇ ਕੁਝ ਸਭ ਤੋਂ ਵੱਡੇ ਤੀਰਥਾਂ ਵਿੱਚੋਂ ਹੋਵੇਗਾ, ਜਿਸ ਲਈ ਲਗਭਗ ਇੱਕ ਅਰਬ ਡਾਲਰ ਇਕੱਠੇ ਹੋ ਵੀ ਚੁੱਕੇ ਹਨ। ਜਦਕਿ ਸ਼ਹਿਰ ਦੇ ਹੋਰ ਕਈ ਮੰਦਰ ਨਸ਼ਟ ਹੋ ਰਹੇ ਹਨ।
ਨਵਾਂ ਰਾਮ ਮੰਦਰ ਕੁਝ ਸਾਲਾਂ ਵਿੱਚ ਤਿਆਰ ਹੋ ਜਾਵੇਗਾ। ਉੱਥੇ 15,000 ਸ਼ਰਧਾਲੂ ਇਕੱਠੇ ਪ੍ਰਾਰਥਨਾ ਕਰ ਸਕਣਗੇ।
ਪ੍ਰਸ਼ਾਸਨ ਨੇ ਕੁਝ ਅਸਰੁੱਖਿਅਤ ਢਾਂਚੇ ਢਾਹੁਣ ਦੇ ਹੁਕਮ ਦਿੱਤੇ ਹਨ। ਸੱਤਾਧਾਰੀ ਭਾਜਪਾ ਮੁਤਾਬਕ ਇਹ ਭਲੇ ਲਈ ਹੈ।