ਪੰਜਾਬ ਚੋਣਾਂ: ਪਹਿਲੀ ਵਾਰ ਚੋਣ ਲੜ ਰਹੀ ਗਨੀਵ ਕੌਰ ਤੋਂ ਮਜੀਠਾ ਹਲਕੇ ਦੀਆਂ ਔਰਤਾਂ ਦੀਆਂ ਆਸਾਂ

ਪ੍ਰਕਾਸ਼ਿਤ

ਬਿਕਰਮ ਸਿੰਘ ਮਜੀਠੀਆਂ ਦੇ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਚੋਣ ਲੜਨ ਕਾਰਨ ਗਨੀਵ ਕੌਰ ਮਜੀਠਾ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਰਹੇ ਹਨ।

ਹੁਣ ਤੱਕ ਸਿਆਸਤ ਤੋਂ ਦੂਰ ਰਹਿਣਾ ਅਤੇ ਇਸ ਵਾਰ ਚੋਣ ਲੜਨਾ ਗਨੀਵ ਕੌਰ ਲਈ ਸੌਖਾ ਰਾਹ ਨਹੀਂ ਹੈ, ਗਨੀਵ ਕੌਰ ਦਾ ਵੋਟ ਮੰਗਣ ਦਾ ਢੰਗ ਅਤੇ ਚੋਣ ਪ੍ਰਚਾਰ ਦਾ ਢੰਗ ਵੀ ਬਾਕੀ ਉਮੀਦਵਾਰਾਂ ਤੋਂ ਵੱਖਰਾ ਹੈ।

ਇਸੀ ਗੱਲ ਦਾ ਜਾਇਜ਼ ਲਿਆ ਬੀਬੀਸੀ ਪੰਜਾਬੀ ਨੇ ਮਜੀਠਾ ਹਲਕੇ ਤੋਂ ਜਿਥੇ ਉਹਨਾਂ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਸੁਖਜਿੰਦਰ ਰਾਜ ਸਿੰਘ ਉਰਫ ਲਾਲੀ ਮਜੀਠੀਆ ਅਤੇ ਕਾਂਗਰਸ ਦੇ ਜਗਵਿੰਦਪਾਲ ਸਿੰਘ ਉਰਫ ਜੱਗਾ ਮਜੀਠੀਆ ਨਾਲ ਹੈ।

ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ

ਐਡਿਟ- ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)