You’re viewing a text-only version of this website that uses less data. View the main version of the website including all images and videos.
ਕਿਸਾਨ ਅੰਦੋਲਨ ਨਾਲ ਜੁੜੀ ਅਨੁਰੂਪ ਨੂੰ ਨੌਕਰੀ ਛੱਡ ਇਸ ਲਈ ਆਉਣਾ ਪਿਆ ਚੋਣ ਮੈਦਾਨ 'ਚ
ਪ੍ਰੋਫ਼ੈਸਰ ਅਨੁਰੂਪ ਕੌਰ ਸੰਧੂ ਕਿਸਾਨ ਅੰਦੋਲਨ ਦਾ ਉਹ ਚਿਹਰਾ ਹਨ ਜਿਨ੍ਹਾਂ ਨੇ ਅੰਦੋਲਨ ਦੌਰਾਨ ਹੋਏ ਕਿਸਾਨਾਂ ਦੀਆਂ ਮੌਤਾਂ ਸਬੰਧੀ ਅੰਕੜਾ ਇਕੱਠਾ ਕੀਤਾ ਸੀ।
ਅਨੁਰੂਪ ਕੌਰ ਹੁਣ ਸੰਯੁਕਤ ਸਮਾਜ ਮੋਰਚੇ ਵੱਲੋਂ ਹੀ ਸ੍ਰੀ ਮੁਕਤਸਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਰਹੀ ਹੈ।
ਦਿੱਲੀ ਯੂਨੀਵਰਸਿਟੀ ਦੇ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਵਿੱਚ ਅਸਿਸਟੈਂਟ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਉਣ ਵਾਲੀ ਅਨੁਰੂਪ ਕੌਰ ਕਹਿੰਦੇ ਹਨ ਕਿ ਉਨ੍ਹਾਂ ਦੇ ਦਿਲ ਅੰਦਰ ਅੰਦੋਲਨ ਦੌਰਾਨ ਕਿਸਾਨਾਂ ਦੀਆਂ ਹੋਈਆਂ ਮੌਤਾਂ ਦੇ ਦਰ ਦੀ ਟੀਸ ਹਾਲੇ ਵੀ ਰੜਕਦੀ ਹੈ।
ਆਪਣੇ ਚੋਣ ਜਲਸੇ ਦੌਰਾਨ ਉਹ ਭਾਵੁਕ ਹੋ ਜਾਂਦੇ ਹਨ ਅਤੇ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਅੱਥਰੂ ਵਹਿਣ ਲੱਗਦੇ ਹਨ। ਉਹ ਲੋਕਾਂ ਨੂੰ ਸੱਦਾ ਦਿੰਦੇ ਹਨ ਕਿ ਹੁਣ ਜਾਗਣ ਦਾ ਵੇਲਾ ਹੈ ਅਤੇ ਰਵਾਇਤੀ ਦਲਾਂ ਦੇ ਚੁੰਗਲ ਵਿੱਚੋਂ ਨਿਕਲ ਕੇ ਇਕ ਇਨਕਲਾਬੀ ਲਹਿਰ ਸਿਰਜਣ ਦੀ ਲੋੜ ਹੈ।
(ਰਿਪੋਰਟ-ਬੀਬੀਸੀ ਪੰਜਾਬੀ ਲਈ ਸੁਰਿੰਦਰ ਮਾਨ, ਐਡਿਟ-ਸਦਫ਼ ਖ਼ਾਨ)