ਕਰਨਾਟਕ ਹਿਜਾਬ ਵਿਵਾਦ: ਮੁਸਲਮਾਨ ਕੁੜੀਆਂ ਦੇ ਹਿਜਾਬ ਦੇ ਵਿਰੋਧ ‘ਚ ਭਗਵਾ ਪਰਨੇ ਲੈ ਕੇ ਮੁਜ਼ਾਹਰਾ

ਪ੍ਰਕਾਸ਼ਿਤ

ਕਰਨਾਟਕ ਹਿਜਾਬ ਵਿਵਾਦ ਮਾਮਲੇ ਵਿਚ ਹਾਈਕੋਰਟ ਨੇ ਕਿਹਾ ਹੈ ਕਿ ਉਹ ਕਾਰਨਾਂ ਅਤੇ ਕਾਨੂੰਨ ਮੁਤਾਬਕ ਚੱਲਣਗੇ ਜਨੂੰਨ ਜਾਂ ਭਾਵਨਾਵਾਂ ਮੁਤਾਬਕ ਨਹੀਂ। ਅਦਾਲਤ ਨੇ ਕਿਹਾ ਕਿ ਸੰਵਿਧਾਨ ਕੀ ਕਹਿੰਦਾ ਹੈ, ਅਸੀਂ ਉਸ ਮੁਤਾਬਕ ਚੱਲਣਾ ਹੈ। ਮੇਰੇ ਲਈ ਸੰਵਿਧਾਨ ਭਾਗਵਤ ਗੀਤਾ ਹੈ।

ਅਦਾਲਤ ਨੇ ਇਹ ਟਿੱਪਣੀ ਕਰਨਾਟਕ ਦੇ ਦੋ ਜ਼ਿਲ੍ਹਿਆਂ ਵਿੱਚ ਮੰਗਲਵਾਰ ਨੂੰ ਹਿਜਾਬ ਪਹਿਨਣ ਨੂੰ ਲੈਕੇ ਹੋਏ ਹਿੰਸਕ ਵਿਵਾਦ ਦੇ ਮਾਮਲੇ ਵਿਚ ਸੁਣਵਾਈ ਦੌਰਾਨ ਕੀਤੀ। ਇਸ ਵਿਵਾਦ ਦੌਰਾਨ ਵਿਦਿਆਰਥੀਆਂ ਦੇ ਦੋ ਗੁੱਟਾਂ ਤੇ ਉਨ੍ਹਾਂ ਦੇ ਸਰਪ੍ਰਸਤਾਂ ਵਿਚਾਲੇ ਪੱਥਰਬਾਜ਼ੀ ਹੋ ਗਈ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)