You’re viewing a text-only version of this website that uses less data. View the main version of the website including all images and videos.
ਅਵਨੀ ਲੇਖਰਾ: ਸਰੀਰਕ ਔਕੜਾਂ ਨੂੰ ਟਿੱਚ ਜਾਣਦੀ ਕੁੜੀ ਦੀ ਹਿੰਮਤ
ਪ੍ਰਕਾਸ਼ਿਤ
19 ਸਾਲ ਦੀ ਉਮਰ ‘ਚ ਟੋਕੀਓ ਓਲੰਪਿਕਸ ਵਿੱਚ ਦੋ ਮੈਡਲ ਜਿੱਤਣ ਵਾਲੀ ਭਾਰਤ ਦੀ ਪਹਿਲੀ ਖਿਡਾਰਨ, ਇਤਿਹਾਸ ਬਣਾਉਣਾ ਤਾਂ ਜਿਵੇਂ ਪੈਰਾ ਸ਼ੂਟਰ ਅਵਨੀ ਲੇਖਰਾ ਦੀ ਆਦਤ ਬਣ ਚੁੱਕੀ ਹੈ।
ਪਰ 10 ਸਾਲ ਪਹਿਲਾਂ ਜ਼ਿੰਦਗੀ ਇੱਕ ਦਮ ਉਲਟੀ ਸੀ, ਦਰਅਸਲ ਦੱਸ ਸਾਲ ਦੀ ਉਮਰ ‘ਚ ਅਵਨੀ ਸੜਕ ਦੁਰਘਟਨਾ ਦਾ ਸ਼ਿਕਾਰ ਹੋ ਗਏ ਸਨ।
ਪੈਰਾ ਸ਼ੂਟਿੰਗ ਦੀ ਮਾਸਟਰੀ ਕਾਫੀ ਨਹੀਂ ਹੈ, ਅਵਨੀ ਤਾਂ ਕਾਨੂੰਨ ਵਿੱਚ ਵੀ ਉਸਤਾਦ ਬਣਨਾ ਚਾਹੁੰਦੇ ਹਨ ਅਤੇ ਇਸੇ ਲਈ ਵਕਾਲਤ ਦੀ ਪੜ੍ਹਾਈ ਕਰ ਰਹੇ ਹਨ, ਪਰ ਇੱਕ ਚੰਗੇ ਨਿਸ਼ਾਨੇਬਾਜ਼ ਵਾਂਗ ਉਨ੍ਹਾਂ ਦੀ ਪੈਨੀ ਨਜ਼ਰ ਆਪਣੇ ਅਗਲੇ ਟੀਚੇ ਉੱਤੇ ਹੈ।
ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ਼ ਦਿ ਈਅਰ ਐਵਾਰਡ ਦੇ ਤੀਜੇ ਸੀਜ਼ਨ ਲਈ ਉਹ ਨਾਮਜ਼ਦ ਹੋਏ ਹਨ।
(ਰਿਪੋਰਟ – ਵੰਦਨਾ, ਐਡਿਟ – ਸ਼ੁਭਮ ਕੌਲ ਅਤੇ ਜਮਸ਼ੇਦ)