ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸੁਨਾਰੀਆ ਜੇਲ੍ਹ ਤੋਂ ਨਿਕਲੇ, ਇਨ੍ਹਾਂ ਸ਼ਰਤਾਂ ’ਤੇ ਮਿਲੀ ਫਰਲੋ

ਪ੍ਰਕਾਸ਼ਿਤ

ਬੀਬੀਸੀ ਸਹਿਯੋਗੀ ਸਤ ਸਿੰਘ ਨੇ ਉਨ੍ਹਾਂ ਸ਼ਰਤਾਂ ਦੀ ਜਾਣਕਾਰੀ ਦਿੱਤੀ ਜਿਸ ਦਾ ਪਾਲਣ ਜੇਲ੍ਹ ਤੋਂ ਬਾਹਰ ਡੇਰਾ ਮੁਖੀ ਨੂੰ ਕਰਨਾ ਪਵੇਗਾ।

ਇਨ੍ਹਾਂ ਸ਼ਰਤਾਂ ਕਾਰਨ ਡੇਰਾ ਮੁਖੀ ਗੁਰੂਗ੍ਰਾਮ ਦੇ ਨਿਜੀ ਫਾਰਮ ਹਾਊਸ ਵਿੱਚ ਰਹਿਣਗੇ। ਇਸ ਦੌਰਾਨ ਕੋਈ ਭੀੜ ਰਾਜਨੀਤਿਕ ਗੱਲ ਕੋਈ ਭਾਸ਼ਣ ਅਤੇ ਪ੍ਰਵਚਨ ਨਹੀਂ ਦਿੱਤੇ ਜਾਣਗੇ।

ਇਸ ਦੌਰਾਨ ਡੇਰਾ ਮੁਖੀ ਪੁਲੀਸ ਸੁਰੱਖਿਆ ਵਿੱਚ ਹੀ ਰਹਿਣਗੇ ਅਤੇ ਜੇਕਰ ਗੁਰੂਗ੍ਰਾਮ ਤੋਂ ਬਾਹਰ ਜਾਣਾ ਹੈ ਤਾਂ ਡਿਸਟ੍ਰਿਕ ਮੈਜਿਸਟ੍ਰੇਟ ਦੀ ਆਗਿਆ ਲੈਣੀ ਪਵੇਗੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)