ਕਿਸਾਨ ਅੰਦੋਲਨ: 'ਅਸੀਂ ਲਾਲ ਕਿਲ੍ਹੇ ਜਾਣ ਦੇ ਹੱਕ 'ਚ ਨਹੀਂ ਸੀ, ਉਹ ਸਭ ਹੋਣਾ ਨਹੀਂ ਸੀ ਚਾਹੀਦਾ'

ਪ੍ਰਕਾਸ਼ਿਤ

ਬਲਧੀਰ, ਹਰਜਿੰਦਰ ਤੇ ਮਨਪ੍ਰੀਤ ਸਿੰਘ 26 ਜਨਵਰੀ 2021 ਨੂੰ ਦਿੱਲੀ ’ਚ ਹੋਈ ਹਿੰਸਾ ਮਗਰੋਂ ਗ੍ਰਿਫ਼ਤਾਰ ਹੋਏ ਸਨ। ਪਿਛਲੇ ਸਾਲ 26 ਜਨਵਰੀ ਮੌਕੇ ਟਰੈਕਟਰ ਪਰੇਡ ਦੌਰਾਨ ਹਿੰਸਾ ਹੋਈ ਤੇ ਕਈ ਲੋਕ ਟਰੈਕਟਰਾਂ ਸਣੇ ਲਾਲ ਕਿਲ੍ਹੇ ਪਹੁੰਚ ਗਏ ਸਨ। ਇਸ ਘਨਨਾ ਮਗਰੋਂ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚ ਇਹ ਤਿੰਨੋ ਵੀ ਸਨ।

ਤਿਹਾੜ ਜੇਲ੍ਹ ਅੰਦਰ ਬੰਦ ਇੰਨ੍ਹਾਂ ਦੀ ਪੈਰਵੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਕੀਤੀ ਗਈ ਸੀ। ਖੇਤੀ ਕਾਨੂੰਨ ਵਾਪਸ ਲੈਣ ਮਗਰੋਂ ਕੇਂਦਰ ਸਰਕਾਰ ਵੱਲੋਂ ਅੰਦੋਲਨ ਦੌਰਾਨ ਕਿਸਾਨਾਂ ’ਤੇ ਦਰਜ ਮਾਮਲੇ ਵਾਪਸ ਲਏ ਜਾਣ ਦਾ ਭਰੋਸਾ ਦੁਆਇਆ ਗਿਆ ਹੈ ਅਤੇ ਸਬੰਧਤ ਸੂਬਿਆਂ ਵੱਲੋਂ ਵੀ ਭਰੋਸੇ ਦੁਆਏ ਗਏ।

ਰਿਪੋਰਟ- ਸੁਰਿੰਦਰ ਮਾਨ ਅਤੇ ਗੁਰਮਿੰਦਰ ਗਰੇਵਾਲ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)