ਪਾਕਿਸਤਾਨ: ਲਾਹੌਰ ‘ਚ ਬੰਬ ਧਮਾਕਾ ਵਿੱਚ ਦੋ ਦੀ ਮੌਤ ਤੇ ਦਰਜਨਾਂ ਜ਼ਖ਼ਮੀ

ਪ੍ਰਕਾਸ਼ਿਤ

ਪਾਕਿਸਤਾਨ ਦੇ ਲਾਹੌਰ ਸ਼ਹਿਰ 'ਚ ਵੀਰਵਾਰ ਨੂੰ ਹੋਏ ਇੱਕ ਧਮਾਕੇ 'ਚ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਜ਼ਖਮੀ ਹੋ ਗਏ।

ਲਾਹੌਰ ਪੁਲਿਸ ਦੇ ਬੁਲਾਰੇ ਰਾਣਾ ਆਰਿਫ਼ ਦਾ ਕਹਿਣਾ ਹੈ ਕਿ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਧਮਾਕਾ ਮੋਟਰਸਾਈਕਲ 'ਤੇ ਲਗਾਏ ਗਏ ਟਾਈਮ ਕੰਟ੍ਰੋਲਡ ਬੰਬ ਨਾਲ ਹੋਇਆ। ਇਹ ਧਮਾਕਾ ਸ਼ਹਿਰ ਦੇ ਲਾਹੌਰੀ ਗੇਟ ਇਲਾਕੇ 'ਚ ਅਨਾਰਕਲੀ ਬਜ਼ਾਰ ਦੀ ਪਾਨ ਮੰਡੀ 'ਚ ਹੋਇਆ। ਹਸਪਤਾਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਚਾਰ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਐਡਿਟ- ਫ਼ੁਰਕਾਨ ਇਲਾਹੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)