You’re viewing a text-only version of this website that uses less data. View the main version of the website including all images and videos.
ਭਗਵੰਤ ਮਾਨ ਅੱਧੀ ਰਾਤ ਦਾ ਅਲਾਰਮ ਕਿਉਂ ਲਗਾਉਂਦੇ ਹਨ
ਪ੍ਰਕਾਸ਼ਿਤ
ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਦੀ ਮੁੱਖ ਮੰਤਰੀ ਚਿਹਰਾ ਐਲਾਨਿਆ ਹੈ। ਮੰਗਲਵਾਰ ਨੂੰ ਮੁਹਾਲੀ ਵਿੱਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਹ ਐਲਾਨ ਕੀਤਾ।
ਅਰਵਿੰਦ ਕੇਜਰੀਵਾਲ ਮੁਤਾਬਕ ਕਰੀਬ 21 ਲੱਖ ਲੋਕਾਂ ਦੀ ਰਾਇ ਲਈ ਗਈ ਅਤੇ ਯੋਗ ਸਮਝੀਆਂ ਗਈਆਂ ਵੋਟਾਂ ਵਿਚ 93.3 ਫੀਸਦੀ ਨੇ ਭਗਵੰਤ ਮਾਨ ਦੇ ਹੱਕ ਵਿਚ ਰਾਇ ਪ੍ਰਗਟਾਈ ਹੈ। ਭਗਵੰਤ ਮਾਨ ਨੂੰ ਬਤੌਰ ਕਾਮੇਡੀਅਨ ਅਤੇ ਸਿਆਸਤਦਾਨ ਕਾਫ਼ੀ ਲੋਕ ਜਾਣਦੇ ਹਨ। ਉਹ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲਗਾਤਾਰ ਦੂਜੀ ਵਾਰ ਸੰਸਦ ਮੈਂਬਰ ਹਨ।
ਰਿਪੋਰਟ- ਖੁਸ਼ਲਾਲ ਲਾਲੀ
ਐਡਿਟ- ਸਦਫ਼ ਖ਼ਾਨ