ਦੋ ਕੁੜੀਆਂ ਦੇ ਅਨੋਖੇ ਪਿਆਰ ਤੇ ਮੰਗਣੀ ਦੀ ਕਹਾਣੀ

ਪ੍ਰਕਾਸ਼ਿਤ

ਨਾਗਪੁਰ ਦੀ ਸੁਰਭੀ ਮਿਤਰਾ ਤੇ ਕਲਕੱਤਾ ਦੀ ਪਰੋਮਿਤਾ ਮੁਖਰਜੀ ਨੇ ਸਾਰੀ ਉਮਰ ਇਕੱਠੇ ਰਹਿਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਨੇ 29 ਦਸੰਬਰ 2021 ਨੂੰ ਨਾਗਪੁਰ ਵਿੱਚ ਮੰਗਣੀ ਕਰ ਲਈ। ਉਹ ਪਹਿਲੀ ਵਾਰ ਕਲਕੱਤਾ ਵਿੱਚ ਇੱਕ ਪ੍ਰੈੱਸ ਕਾਨਫਰੰਸ ਵਿੱਚ ਮਿਲੇ ਸਨ। ਹੁਣ ਉਨ੍ਹਾਂ ਨੇ ਇੱਕ-ਦੂਜੇ ਦੇ ਨਾਵਾਂ ਨਾਲ ਨਾਮ ਜੋੜਨ ਦਾ ਵੀ ਫ਼ੈਸਲਾ ਲਿਆ ਹੈ।

ਭਾਰਤ ਵਿੱਚ ਸਮਲਿੰਗੀ ਵਿਆਹ ਕਾਨੂੰਨੀ ਨਹੀਂ ਹਨ। ਇਨ੍ਹਾਂ ਵਿਆਹਾਂ ਨੂੰ ਸਿਵਲ ਯੂਨੀਅਨ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਸੁਰਭੀ ਨੂੰ ਦੋਸਤਾਂ ਤੇ ਰਿਸ਼ਤੇਦਾਰਾਂ ਦਾ ਸਾਥ ਮਿਲ ਰਿਹਾ ਹੈ। ਉਹ ਭਾਰਤ ਵਿੱਚ ਸਮਲਿੰਗੀ ਵਿਆਹ ਬਾਰੇ ਗ਼ਲਤ ਧਾਰਨਾਵਾਂ ਬਾਰੇ ਵੀ ਗੱਲ ਕਰਦੇ ਹਨ।

ਰਿਪੋਰਟ- ਪਰਵੀਨ ਮੁਧੋਲਕਰ

ਸ਼ੂਟ- ਸ਼ੁਭਮ ਵੰਜਾਰੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)