You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਪਰਿਵਾਰ, ਜਿਸ ਦੇ 8 ਮੈਂਬਰਾਂ ਦੀ ਕੋਰੋਨਾ ਨੇ ਜਾਨ ਲੈ ਲਈ
ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ ਮਹਿਜ਼ 20 ਕਿਲੋਮੀਟਰ ਦੂਰ ਇਮਲਿਆ ਪਿੰਡ ਦੀ ਰਹਿਣ ਵਾਲੀ ਸੀਮਾ ਯਾਦਵ ਦਾ ਪਰਿਵਾਰ ਕੋਰੋਨਾ ਦੀ ਦੂਜੀ ਲਹਿਰ ਵਿੱਚ ਉੱਜੜ ਗਿਆ ਸੀ।
ਮਹਿਜ਼ 15 ਦਿਨਾਂ ਵਿੱਚ ਉਨ੍ਹਾਂ ਨੇ ਪਤੀ ਸਣੇ ਪਰਿਵਾਰ ਦੇ 8 ਲੋਕਾਂ ਨੂੰ ਗੁਆਇਆ। ਉਨ੍ਹਾਂ ਦਾ ਦਾਅਵਾ ਹੈ ਕਿ ਪਤੀ ਨੇ ਆਕਸੀਜਨ ਦੀ ਕਮੀ ਕਾਰਨ ਤੜਪ-ਤੜਪ ਕੇ ਦਮ ਤੋੜ ਦਿੱਤਾ।
ਹਾਲਾਂਕਿ, ਯੂਪੀ ਸਰਕਾਰ ਆਕਸੀਜਨ ਦੀ ਘਾਟ ਨਾਲ ਮੌਤਾਂ ਦੀ ਗੱਲ ਤੋਂ ਇਨਕਾਰ ਕਰਦੀ ਹੈ। 16 ਦਸੰਬਰ ਨੂੰ ਵਿਧਾਨ ਪਰੀਸ਼ਦ ਵਿੱਚ ਯੂਪੀ ਦੇ ਸਿਹਤ ਮੰਤਰੀ ਜੈਪ੍ਰਤਾਪ ਸਿੰਘ ਨੇ ਦੱਸਿਆ ‘ਯੂਪੀ ਵਿੱਚ ਦੂਜੀ ਲਹਿਰ ਵਿੱਚ ਆਕਸੀਜਨ ਦੀ ਘਾਟ ਨਾਲ ਮੌਤ ਬਾਰੇ ਕੋਈ ਸੂਚਨਾ ਨਹੀਂ ਹੈ।‘
ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਵੀ ਸੰਸਦ ਵਿੱਚ ਇਹੀ ਕਿਹਾ ਸੀ ਕਿ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਆਕਸੀਜਨ ਨਾਲ ਮੌਤਾਂ ਦੀ ਕੋਈ ਸੂਚਨਾ ਨਹੀਂ ਹੈ।
ਵੀਡੀਓ- ਗੁਰਪ੍ਰੀਤ ਸੈਣੀ ਅਤੇ ਦੇਬਲਿਨ ਰੋਏ