You’re viewing a text-only version of this website that uses less data. View the main version of the website including all images and videos.
ਕਪੂਰਥਲਾ ਦੇ ਨਿਜ਼ਾਮਪੁਰ 'ਚ ਲੋਕਾਂ ਨੇ ਬੇਅਦਬੀ ਦਾ ਕਥਿਤ ਮੁਲਜ਼ਮ ਕੁੱਟ-ਕੁੱਟ ਕੇ ਮਾਰਿਆ, ਪੁਲਿਸ ਨੇ ਕੀ ਕਿਹਾ
ਪ੍ਰਕਾਸ਼ਿਤ
ਕਪੂਰਥਲਾ ਦੇ ਨਿਜ਼ਾਮਪੁਰ ਪਿੰਡ ਵਿਚਲੇ ਗੁਰਦੁਆਰਾ ਸਾਹਿਬ ਵਿੱਚ ਐਤਵਾਰ ਸਵੇਰੇ ਬੇਅਦਬੀ ਦੀ ਕੋਸ਼ਿਸ ਦੇ ਸ਼ੱਕ ਵਿੱਚ ਫੜੇ ਗਏ ਵਿਅਕਤੀ ਨੂੰ ਲੋਕਾਂ ਨੇ ਕੁੱਟ-ਕੱਟ ਕੇ ਮਾਰ ਦਿੱਤਾ।
ਸਿਵਲ ਹਸਪਤਾਲ ਕਪੂਰਥਲਾ ਦੇ ਐੱਸਐੱਮਓ ਸੰਦੀਪ ਧਵਨ ਨੇ ਇਸਦੀ ਪੁਸ਼ਟੀ ਕੀਤੀ ਹੈ।
ਇਸ ਵਿਅਕਤੀ ਬਾਰੇ ਨਿਜ਼ਾਮਪੁਰ ਗੁਰਦੁਆਰੇ ਦੇ ਗ੍ਰੰਥੀ ਨੇ ਇੱਕ ਵੀਡੀਓ ਪਾ ਕੇ ਦਾਅਵਾ ਕੀਤਾ ਸੀ ਕਿ ਇਹ ਵਿਅਕਤੀ ਗੁਰਦੁਆਰੇ ਵਿੱਚ ਐਵਤਾਰ ਤੜਕੇ 4 ਵਜੇ ਬੇਅਦਬੀ ਕਰਨ ਦੀ ਨੀਅਤ ਨਾਲ ਦਾਖ਼ਲ ਹੋਇਆ ਸੀ।
ਭਾਵੇਂ ਕਿ ਪੁਲਿਸ ਨੇ ਬੇਅਦਬੀ ਹੋਣ ਜਾਂ ਕੋਸ਼ਿਸ਼ ਬਾਰੇ ਪੁਸ਼ਟੀ ਨਹੀਂ ਕੀਤੀ ਅਤੇ ਜ਼ਿਲ੍ਹੇ ਦੇ ਐੱਸਐੱਸਪੀ ਇਸ ਨੂੰ ਤਫ਼ਤੀਸ਼ ਦਾ ਮਾਮਲਾ ਦੱਸ ਰਹੇ ਹਨ।
ਰਿਪੋਰਟ- ਪ੍ਰਦੀਪ ਪੰਡਿਤ
ਐਡਿਟ- ਰਾਜਨ ਪਪਨੇਜਾ