ਕਿਸਾਨ ਅੰਦੋਲਨ: ਟਿਕਰੀ ਬਾਰਡਰ 'ਤੇ 11 ਮਹੀਨੇ ਬਿਤਾ ਕੇ ਆਈ ਮੋਗੇ ਦੀ ਰਿਟਾਇਰਡ ਟੀਚਰ ਨੂੰ ਸੁਣੋ

ਪ੍ਰਕਾਸ਼ਿਤ

ਦਿੱਲੀ ਦੇ ਟਿਕਰੀ ਬਾਰਡਰ 'ਤੇ ਕਿਸਾਨ ਅੰਦੋਲਨ ਦੌਰਾਨ ਗਿਆਰਾਂ ਮਹੀਨੇ ਰਹਿ ਕੇ ਘਰ ਵਾਪਿਸ ਆਏ ਇਹ ਹਨ ਮੋਗਾ ਦੇ ਪਿੰਡ ਤਲਵੰਡੀ ਮੱਲੀਆਂ ਦੇ ਬਚਿੱਤਰ ਕੌਰ।

ਖੇਤੀ ਕਾਨੂੰਨਾਂ ਦੇ ਰੱਦ ਹੋਣ ਅਤੇ ਘਰ ਵਾਪਸੀ 'ਤੇ ਖ਼ੁਸ਼ ਵੀ ਹਨ ਅਤੇ ਭਾਵੁਕ ਵੀ। ਬਚਿੱਤਰ ਕੌਰ ਮੁਤਾਬਕ ਇਸ ਸੰਘਰਸ਼ ਵਿੱਚ ਜਾਣਾ ਜ਼ਿੰਦਗੀ ਦੀ ਸਭ ਤੋਂ ਵੱਡੀ ਸਫ਼ਲਤਾ ਹੈ।

ਅੰਦੋਲਨ ਦੌਰਾਨ ਹਰਿਆਣਾ ਦੇ ਲੋਕਾਂ ਵੱਲੋਂ ਮਿਲੇ ਸਹਿਯੋਗ ਨੇ ਉਨ੍ਹਾਂ ਦਾ ਨਜ਼ਰੀਆ ਬਦਲ ਦਿੱਤਾ। ਬਚਿੱਤਰ ਕੌਰ ਦੀ ਗੈਰ ਮੌਜੂਦਗੀ ਵਿੱਚ ਉਨ੍ਹਾਂ ਦੇ ਪਤੀ ਹਾਕਮ ਸਿੰਘ ਰਸੋਈ ਦੇ ਕਈ ਕੰਮ ਸਿੱਖ ਗਏ ਹਨ।

ਰਿਪੋਰਟ- ਅਰਸ਼ਦੀਪ ਕੌਰ

ਐਡਿਟ- ਸਦਫ਼ ਖਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)