You’re viewing a text-only version of this website that uses less data. View the main version of the website including all images and videos.
ਪਹਿਲਾ ਵਿਸ਼ਵ ਯੁੱਧ ਲੜਨ ਵਾਲੇ ਪੰਜਾਬੀ ਫੌਜੀਆਂ ਦਾ ਰਿਕਾਰਡ ਹੁਣ ਇੰਝ ਦੇਖ ਸਕਦੇ ਹੋ
ਪ੍ਰਕਾਸ਼ਿਤ
ਅਣਵੰਢੇ ਪੰਜਾਬ ਦੇ ਉਨ੍ਹਾਂ ਫੌਜੀਆਂ ਦੇ ਪਰਿਵਾਰਾਂ ਨੂੰ ਆਪਣੇ ਪੁਰਖਿਆਂ ਦੇ ਰਿਕਾਰਡ ਮਿਲਣ ਦੀ ਖ਼ਬਰ ਨੇ ਖ਼ੁਸ਼ੀ ਦਿੱਤੀ ਹੈ।
ਯੂਕੇ ਵਿੱਚ ਰਹਿੰਦੇ ਇੱਕ ਇਤਿਹਾਸਕਾਰ ਨੇ ਇਸ ਪੁਰਾਣੇ ਰਿਕਾਰਡ ਨੂੰ ਵੈੱਬਸਾਈਟ ਉੱਤੇ ਲਿਆਂਦਾ ਹੈ।
ਪਹਿਲੀ ਵਿਸ਼ਵ ਜੰਗ ਵਿੱਚ ਲੱਖਾਂ ਫੌਜੀਆਂ ਨੇ ਹਿੱਸਾ ਲਿਆ ਸੀ। ਇਨ੍ਹਾਂ ਵਿੱਚੋਂ 3 ਲੱਖ 20 ਹਜ਼ਾਰ ਪੰਜਾਬ ਦੇ ਫੌਜੀਆਂ ਦਾ ਰਿਕਾਰਡ ਪਾਕਿਸਤਾਨ ਦੇ ਲਾਹੌਰ ਮਿਊਜ਼ੀਅਮ ਵਿੱਚ ਪਿਆ ਰਿਹਾ ਅਤੇ ਇਸ ਵਿੱਚੋਂ 40 ਹਜ਼ਾਰ ਫੌਜੀਆਂ ਦੇ ਰਿਕਾਰਡ ਨੂੰ ਆਨਲਾਈਨ ਮੁਫ਼ਤ ਮੁਹੱਈਆ ਕਰਵਾਇਆ ਗਿਆ ਹੈ।
ਹੁਣ ਇਸ ਰਿਕਾਰਡ ਨਾਲ ਬ੍ਰਿਟਿਸ਼ ਫੌਜਾਂ ਦੇ ਹਿੱਸਾ ਰਹੇ ਪੰਜਾਬੀ ਫੌਜੀਆਂ ਦੇ ਪਰਿਵਾਰਾਂ ਨੂੰ ਆਪਣੇ ਪੁਰਖਿਆਂ ਬਾਰੇ ਜਾਣਨ ਦਾ ਮੌਕਾ ਮਿਲਿਆ ਹੈ।
(ਪ੍ਰੋਡਿਊਸਰ ਅਤੇ ਰਿਪੋਰਟਰ – ਗਗਨ ਸੱਭਰਵਾਲ)
(ਕੈਮਰਾ – ਡੇਵਿਡ ਮਰਫ਼ੀ ਅਤੇ ਅਲੀ ਕਾਜ਼ਮੀ)