You’re viewing a text-only version of this website that uses less data. View the main version of the website including all images and videos.
ਹੈਲੀਕਾਪਟਰ ਕਰੈਸ਼ ’ਚ ਜਾਨ ਗੁਆ ਚੁੱਕੇ ਗੁਰਸੇਵਕ ਨੂੰ ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ
ਪ੍ਰਕਾਸ਼ਿਤ
ਤਰਨ ਤਾਰਨ ਦੇ ਪਿੰਡ ਦੋਦੇ ਸੋਢੀਆਂ ਦੇ ਨਾਇਕ ਗੁਰਸੇਵਕ ਸਿੰਘ ਲੰਘੇ ਦਿਨੀਂ ਹੈਲੀਕਾਪਟਰ ਹਾਦਸੇ ਵਿੱਚ ਮਾਰੇ ਗਏ ਸਨ। ਅੱਜ ਪਿੰਡ ਵਿੱਚ ਉਨ੍ਹਾਂ ਦਾ ਰਾਜਕੀ ਸਨਮਾਨ ਦੇ ਨਾਲ ਸੰਸਕਾਰ ਕੀਤਾ ਗਿਆ।
8 ਦਸੰਬਰ ਨੂੰ CDS ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਸਣੇ 13 ਲੋਕਾਂ ਦੀ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋਈ ਸੀ। ਗੁਰਸੇਵਕ ਸਿੰਘ ਵੀ ਇਸੇ ਹੈਲੀਕਾਪਟਰ ਵਿੱਚ ਸਵਾਰ ਸਨ।
ਗੁਰਸੇਵਕ ਦੇ ਪਿੰਡ ਵਾਸੀ ਸਰਕਾਰ ਤੋਂ ਕੁਝ ਮੰਗਾਂ ਨੂੰ ਪੂਰੀਆਂ ਕਰਨ ਦੀ ਗੁਜ਼ਾਰਿਸ਼ ਕਰ ਰਹੇ ਹਨ।
ਦੂਜੇ ਪਾਸੇ ਦਿੱਲੀ ਵਿੱਚ ਲੈਫ਼ਟੀਨੇਟ ਕਰਨਲ ਹਰਜਿੰਦਰ ਸਿੰਘ ਦਾ ਸੰਸਕਾਰ ਬਰਾਰ ਸਕੁਏਅਰ ਵਿਖੇ ਕੀਤਾ ਗਿਆ।
(ਰਿਪੋਰਟ – ਰਵਿੰਦਰ ਸਿੰਘ ਰੌਬਿਨ/ANI, ਐਡਿਟ – ਸ਼ਾਹਨਵਾਜ਼ ਅਹਿਮਦ)