You’re viewing a text-only version of this website that uses less data. View the main version of the website including all images and videos.
ਕਿਸਾਨਾਂ ਦੀ ਵਾਪਸੀ ’ਤੇ ਕਿਤੇ ਪਏ ਭੰਗੜੇ, ਕਿਤੇ ਜਹਾਜ਼ ਤੋਂ ਫੁੱਲਾਂ ਦੀ ਵਰਖਾ
ਪ੍ਰਕਾਸ਼ਿਤ
ਪਟਿਆਲਾ ਨੇੜੇ ਖਨੌਰੀ ਬਾਰਡਰ ਉੱਤੇ ਦਿੱਲੀ ਤੋਂ ਪਰਤ ਰਹੇ ਕਿਸਾਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਭੰਗੜੇ ਪਾਏ ਗਏ, ਆਤਿਸ਼ਬਾਜ਼ੀ ਹੋਈ ਅਤੇ ਖ਼ੁਸ਼ੀ ਸਾਂਝੀ ਕੀਤੀ ਗਈ।
ਕਿਸਾਨਾਂ ਦੇ ਸਵਾਗਤ ਦਾ ਅਜਿਹਾ ਹੀ ਨਜ਼ਾਰਾ ਬਰਨਾਲਾ ਅਤੇ ਗੁਰਦਾਸਪੁਰ ਵਿੱਚ ਵੀ ਦੇਖਣ ਨੂੰ ਮਿਲਿਆ।
ਇਸ ਤੋਂ ਪਹਿਲਾਂ ਰਾਜਪੁਰਾ ਨੇੜੇ ਕਿਸਾਨਾਂ ਦੇ ਸਵਾਗਤ ਲਈ ਜਹਾਜ਼ ਤੋਂ ਫੁੱਲਾਂ ਦੀ ਵਰਖਾ ਕੀਤੀ ਗਈ।
ਦੱਸ ਦਈਏ ਕਿ ਹੁਣ ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ਨੂੰ ਵਾਪਸ ਲੈ ਲਿਆ ਹੈ। ਬਾਕੀ ਹੋਰ ਮੰਗਾਂ ਉੱਤੇ ਵੀ ਕਿਸਾਨਾਂ ਨਾਲ ਸਰਕਾਰ ਦੀ ਸਹਿਮਤੀ ਬਣ ਗਈ ਹੈ। ਜਿਸ ਮਗਰੋਂ ਕਿਸਾਨ ਹੁਣ ਦਿੱਲੀ ਦੇ ਬਾਰਡਰਾਂ ਤੋਂ ਵਾਪਸੀ ਕਰ ਰਹੇ ਹਨ।
(ਰਿਪੋਰਟ - ਗੁਰਮਿੰਦਰ ਗਰੇਵਾਲ, ਸੁਖਚਰਨ ਪ੍ਰੀਤ, ਗੁਰਪ੍ਰੀਤ ਚਾਵਲਾ ਐਡਿਟ - ਸਦਫ਼ ਖ਼ਾਨ)