You’re viewing a text-only version of this website that uses less data. View the main version of the website including all images and videos.
ਭਾਜਪਾ ਦੀ ਆਫ਼ਰ ਅਤੇ ਨਵਜੋਤ ਸਿੱਧੂ ਵੱਲੋਂ ਕੇਜਰੀਵਾਲ ਦਾ ਘਰ ਘੇਰਨ ’ਤੇ ਕੀ ਬੋਲੇ ਭਗਵੰਤ ਮਾਨ
ਪ੍ਰਕਾਸ਼ਿਤ
ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਸੱਤਾਧਿਰ ਭਾਜਪਾ ਵੱਲ਼ੋਂ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹੀ ਨਹੀਂ ਉਨ੍ਹਾਂ ਇਹ ਵੀ ਕਿਹਾ ਹੈ ਕਿ ਉਨ੍ਹਾਂ ਦੇ ਵਿਧਾਇਕਾਂ ਨੂੰ ਵੀ ਭਾਜਪਾ ਵੱਲੋਂ ਫੋਨ ਆ ਰਹੇ ਹਨ।
ਭਗਵੰਤ ਮਾਨ ਦੇ ਭਾਜਪਾ ਬਾਰੇ ਦਿੱਤੇ ਗਏ ਇਸ ਬਿਆਨ ਤੋਂ ਬਾਅਦ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਕਿਹਾ ਕਿ ਜੇ ਮਾਨ ਕੋਲ ਕੋਈ ਸਬੂਤ, ਫੋਨ ਰਿਕਾਰਡਿੰਗ ਹੈ ਤਾਂ ਸਾਂਝੀ ਕਰਨ।
ਇੱਧਰ ਦਿੱਲੀ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਗੈਸਟ ਟੀਚਰਜ਼ ਨਾਲ ਅਰਵਿੰਦ ਕੇਜਰੀਵਾਲ ਦੇ ਘਰ ਮੁਹਰੇ ਧਰਨਾ ਦੇ ਰਹੇ ਸਨ ਤਾਂ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਚੰਡੀਗੜ੍ਹ ਵਿਖੇ ਉਨ੍ਹਾਂ ਨੂੰ ਨਸੀਹਤ ਦਿੰਦੇ ਨਜ਼ਰ ਆਏ।
(ਵੀਡੀਓ - ANI, ਐਡਿਟ - ਸਦਫ਼ ਖ਼ਾਨ)