You’re viewing a text-only version of this website that uses less data. View the main version of the website including all images and videos.
ਤਾਲਿਬਾਨ ਦੇ ਰਾਜ ’ਚ ਵੀ ਅਫਗਾਨਿਸਤਾਨ ਦੇ ਇਸ ਸਕੂਲ ’ਚ ਕੁੜੀਆਂ ਦੀ ਵੱਡੀ ਗਿਣਤੀ
ਅਫ਼ਗਾਨਿਸਤਾਨ ਦੇ ਇੱਕ ਇਲਾਕੇ ਵਿੱਚ ਹਿੰਦੁਕੁਸ਼ ਪਹਾੜੀਆਂ ਨੇੜੇ ਬੱਚੇ ਸਕੂਲ ਵੱਲ ਜਾ ਰਹੇ ਹਨ। ਬਾਹਰਲੀ ਦੁਨੀਆਂ ਦਾ ਮੰਨਣਾ ਹੈ ਕਿ ਤਾਲਿਬਾਨ ਕੁੜੀਆਂ ਨੂੰ ਸਿੱਖਿਆ ਤੋਂ ਰੋਕਦਾ ਹੈ।
ਤਾਲਿਬਾਨ ਨੇ ਨਿਸ਼ਚਿਤ ਤੌਰ ’ਤੇ ਇਹ ਸਭ ਕੁਝ ਬਹੁਤ ਬੇਰਹਿਮੀ ਨਾਲ ਉਸ ਵੇਲੇ ਕੀਤਾ ਜਦੋਂ ਉਹ ਪਿਛਲੀ ਵਾਰ ਸੱਤਾ ਵਿੱਚ ਸਨ।
ਪਰ ਇਸ ਵਾਰ ਤਾਈਬੋਰਤੀ ਹਾਈ ਸਕੂਲ ਦੇ ਲੋਕਾਂ ਨੂੰ ਕਿਸੇ ਨੇ ਨਹੀਂ ਦੱਸਿਆ ਕਿ ਕੁੜੀਆਂ ਨੂੰ ਆਉਣ ਦੀ ਇਜਾਜ਼ਤ ਨਹੀਂ ਹੈ।
ਖਾਸ ਤੌਰ 'ਤੇ ਵੱਡੀ ਉਮਰ ਦੀਆਂ ਕੁੜੀਆਂ ਇੱਥੇ ਆਉਣ ਤੋਂ ਘਬਰਾਉਂਦੀਆਂ ਹਨ। ਇਸ ਦੇ ਬਾਵਜੂਦ ਵੀ ਕੁੱਲ ਮਿਲਾ ਕੇ ਕੁੜੀਆਂ ਦੀ ਗਿਣਤੀ ਚੰਗੀ ਹੈ।
ਬਾਮੀਆਨ ਅਤੇ ਅਫ਼ਗਾਨਿਸਤਾਨ ਦੇ ਕਈ ਹਿੱਸਿਆਂ ਵਿੱਚ ਤਾਲਿਬਾਨ ਕੁੜੀਆਂ ਨੂੰ ਸਕੂਲ ਜਾਣ ਤੋਂ ਨਹੀਂ ਰੋਕ ਰਹੇ। ਉਹ ਇਸ ਬਾਰੇ ਬਿਲਕੁਲ ਵੀ ਕੁਝ ਨਹੀਂ ਕਹਿ ਰਹੇ। ਇਸ ਲਈ ਕੁੜੀਆਂ ਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਨੂੰ ਸਕੂਲ ਆਉਣ ਦੀ ਇਜਾਜ਼ਤ ਹੈ ਜਾਂ ਨਹੀਂ।
ਅਧਿਆਪਕ ਔਖੇ ਸਮੇਂ ਵਿੱਚੋਂ ਲੰਘ ਰਹੇ ਹਨ। ਇੱਕ ਅਧਿਆਪਕ ਦੇ ਪਤੀ ਦੀ ਹਾਲ ਵਿੱਚ ਮੌਤ ਹੋ ਗਈ। ਇਨ੍ਹਾਂ ਕੋਲ ਦੋ ਬੱਚਿਆਂ ਦੇ ਪਾਲਣ ਪੋਸ਼ਣ ਦਾ ਜਿੰਮਾ ਹੈ ਅਤੇ ਤਾਲਿਬਾਨ ਦੇ ਅਗਸਤ ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਤੋਂ ਲੈ ਕੇ ਹਾਲੇ ਤੱਕ ਇਨ੍ਹਾਂ ਨੂੰ ਤਨਖ਼ਾਹ ਨਹੀਂ ਮਿਲੀ।
(ਰਿਪੋਰਟ - ਜੋਹਨ ਸਿੰਪਸਨ, ਬੀਬੀਸੀ ਪੱਤਰਕਾਰ)