You’re viewing a text-only version of this website that uses less data. View the main version of the website including all images and videos.
ਕਿਸਾਨ ਅੰਦੋਲਨ: ਲਹੂ ਲੁਹਾਨ ਸਿਰ ਵਾਲੀ ਵਾਇਰਲ ਫੋਟੋ ਵਾਲੇ ਜੱਗੀ ਪੰਧੇਰ ਦੀ ਜ਼ਿੰਦਗੀ ਸਦਾ ਲਈ ਬਦਲ ਗਈ
ਬਰਨਾਲਾ ਦੇ ਜਗਸੀਰ ਸਿੰਘ 26 ਜਨਵਰੀ ਦੇ ਲਾਲ ਕਿਲੇ ਦੀ ਘਟਨਾ ਮਗਰੋਂ ਸਿੰਘੂ 'ਤੇ ਵਾਪਰੀ ਹਿੰਸਾ ਮਗਰੋਂ ਚਰਚਾ ਵਿੱਚ ਆਏ ਸਨ। ਬਰਨਾਲਾ ਦੇ ਪੰਧੇਰ ਪਿੰਡ ਦੇ ਜਗਸੀਰ ਸਿੰਘ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ।
ਲਾਲ ਕਿਲੇ ਦੀ ਘਟਨਾ ਮਗਰੋਂ ਕੁਝ ਲੋਕ ਤਿਰੰਗੇ ਲੈ ਕੇ ਸਿੰਘੂ ਬਾਰਡਰ ਪਹੁੰਚ ਕੇ ਨਾਅਰੇਬਾਜ਼ੀ ਕਰਨ ਲੱਗੇ। ਇਸ ਨਾਅਰੇਬਾਜ਼ੀ ਮਗਰੋਂ ਅਚਾਨਕ ਹਿੰਸਾ ਭੜਕ ਗਈ ਜਿਸ ਵਿੱਚ ਜਗਸੀਰ ਸਿੰਘ ਝੜਪ ਦੌਰਾਨ ਜ਼ਖਮੀ ਹੋ ਗਏ ਸਨ। ਜਗਸੀਰ ਸਿੰਘੂ ਬਾਰਡਰ 'ਤੇ ਪ੍ਰਦਰਸ਼ਨਕਾਰੀਆਂ ਲਈ ਲੰਗਰ ਦੀ ਸੇਵਾ ਲਈ ਗਈ ਹੋਏ ਸਨ।
ਹਿੰਸਾ ਦੌਰਾਨ ਉਨ੍ਹਾਂ ਦੀ ਦਸਤਾਰ ਲਹਿ ਗਈ ਸੀ ਜਿਸ ਲਈ ਉਨ੍ਹਾਂ ਸੰਘਰਸ਼ ਕੀਤਾ ਸੀ। ਜਗਸੀਰ ਸਿੰਘ ਉਸ ਤੋਂ ਬਾਅਦ ਵੀ ਪ੍ਰਦਰਸ਼ਨ ਵਾਲੀ ਥਾਂ 'ਤੇ ਜਾਂਦੇ ਰਹੇ ਹਨ । ਜਗਸੀਰ ਸਿੰਘ ਨੂੰ ਲੋਕਾਂ ਨੇ ਘਰ ਵੀ ਬਣਵਾ ਕੇ ਦਿੱਤਾ ਹੈ। ਪਿੰਡ ਦੀ ਪੰਚਾਇਤ ਵੱਲੋਂ ਜ਼ਮੀਨ ਦਿੱਤੀ ਗਈ ਹੈ ਅਤੇ ਲੋਕਾਂ ਵੱਲੋਂ ਫੰਡ ਦੇ ਕੇ ਘਰ ਦੀ ਉਸਾਰੀ ਕਰਵਾਈ ਗਈ ਹੈ।
ਰਿਪੋਰਟ- ਸੁਖਚਰਨਪ੍ਰੀਤ
ਐਡਿਟ- ਸਦਫ਼ ਖਾਨ