ਪੰਜਾਬ 'ਚ ਕੇਬਲ ਦੀ ਫ਼ੀਸ 100 ਰੁਪਏ ਮਹੀਨਾ ਕਰਨ 'ਚ ਕਿਹੜੀਆਂ ਔਕੜਾਂ

ਪ੍ਰਕਾਸ਼ਿਤ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਬਲ ਟੀਵੀ ਕੁਨੈਕਸ਼ਨ ਦੀ ਦਰ 100 ਰੁਪਏ ਮਹੀਨਾ ਤੈਅ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਸੂਬੇ ਭਰ ਵਿੱਚ ਕੇਬਲ ਦੀ ਇਜਾਰੇਦਾਰੀ ਨੂੰ ਮੁਕੰਮਲ ਤੌਰ ਉਤੇ ਖ਼ਤਮ ਕੀਤਾ ਜਾ ਸਕੇਗਾ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਕੇਬਲ ਮਾਲਕਾਂ ਵੱਲੋਂ ਵਾਧੂ ਦਰਾਂ ਦੀ ਵਸੂਲੀ ਰਾਹੀਂ ਲੋਕਾਂ ਦਾ ਬੇਲੋੜਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਜਿਸ ਨੂੰ ਭਵਿੱਖ ਵਿੱਚ ਹੋਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਪਰ ਸਵਾਲ ਇਹ ਹੈ ਕਿ ਕੀ ਸਰਕਾਰ ਇਸ ਤਰੀਕੇ ਨਾਲ ਕੇਬਲ ਦੇ ਰੇਟ ਤੈਅ ਕਰ ਸਕਦੀ ਹੈ? ਕੀ ਕਹਿ ਰਹੇ ਹਨ ਕੇਬਲ ਆਪਰੇਟਰ? ਟਰਾਈ ਦਾ ਕੀ ਕਹਿਣਾ ਹੈ? ਕੀ ਬੋਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ?

ਰਿਪੋਰਟ- ਅਰਵਿੰਦ ਛਾਬੜਾ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)