ਕਿਸਾਨ ਅੰਦੋਲਨ: ਚੁੱਲ੍ਹੇ ਸੰਭਾਲਣ ਵਾਲੀਆਂ ਜਦੋਂ ਚੁੱਲ੍ਹੇ ਬਚਾਉਣ ਲਈ ਮੋਰਚਿਆਂ ਉੱਤੇ ਆਈਆਂ

ਪ੍ਰਕਾਸ਼ਿਤ

ਖੇਤੀ ਕਾਨੂੰਨਾਂ ਖਿਲਾਫ਼ ਕਿਸਾਨੀ ਸੰਘਰਸ਼ ਆਪਣੇ ਆਖਰੀ ਪੜਾਅ ਵਿੱਚ ਦਾਖ਼ਲ ਹੋ ਚੁੱਕਿਆ ਹੈ।

ਕਿਸਾਨਾਂ ਦੇ ਇਸ ਸੰਘਰਸ਼ ਵਿੱਚ ਕਈ ਵਿਲੱਖਣ ਵਰਤਾਰੇ ਸਾਹਮਣੇ ਆਏ ਹਨ। ਕਿਸਾਨਾਂ ਦੇ ਇਸ ਸੰਘਰਸ਼ ਵਿੱਚ ਔਰਤਾਂ ਦੀ ਭਰਵੀਂ ਸ਼ਮੂਲੀਅਤ ਰਹੀ ਹੈ ।

ਬਰਨਾਲਾ ਦੇ ਇੱਕ ਕਿਸਾਨ ਧਰਨੇ ਵਿੱਚ ਇਸ ਦੀ ਉੱਘੜਵੀਂ ਮਿਸਾਲ ਸਾਹਮਣੇ ਆਈ ਹੈ।

ਇੱਥੇ ਔਰਤਾਂ ਨਾ ਸਿਰਫ਼ ਸਟੇਜਾਂ ਉੱਤੇ ਗੀਤ ਗਾਉਂਦੀਆਂ ਜਾਂ ਭਾਸ਼ਣ ਦਿੰਦੀਆਂ ਹਨ ਸਗੋਂ ਹਫ਼ਤੇ ਦੇ ਦੋ ਦਿਨ ਸਿਰਫ਼ ਔਰਤਾਂ ਹੀ ਸਾਰਾ ਦਿਨ ਸਟੇਜ ਚਲਾਉਂਦੀਆਂ ਹਨ।

(ਰਿਪੋਰਟ- ਸੁਖਚਰਨ ਪ੍ਰੀਤ, ਐਡਿਟ - ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)