ਨਵਜੋਤ ਸਿੰਘ ਸਿੱਧੂ ਵੱਲੋਂ ਇਮਰਾਨ ਖ਼ਾਨ ਨੂੰ ‘ਭਰਾ’ ਕਹਿਣ ’ਤੇ ਭਾਜਪਾ ਕੀ ਬੋਲੀ

ਪ੍ਰਕਾਸ਼ਿਤ

ਨਵਜੋਤ ਸਿੰਘ ਸਿੱਧੂ ਅੱਜ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਪਾਕਿਸਤਾਨ ਪੁੱਜੇ। ਨਵਜੋਤ ਸਿੱਧੂ ਦਾ ਪਾਕਿਸਤਾਨ ਪਾਸੇ ਖ਼ਾਸ ਸਵਾਗਤ ਕੀਤਾ ਗਿਆ।

ਸਿੱਧੂ ਨੇ ਇਮਰਾਨ ਖ਼ਾਨ ਨੂੰ ਆਪਣਾ ’ਭਰਾ’ ਕਿਹਾ ਤਾਂ ਸਿਆਸੀ ਬਵਾਲ ਸ਼ੁਰੂ ਹੋ ਗਿਆ।

ਭਾਜਪਾ ਦੇ ਕੌਮੀ ਬੁਲਾਰੇ ਸੰਭਿਤ ਪਾਤਰਾ ਨੇ ਪ੍ਰੈਸ ਕਾਨਫਰੰਸ ਕਰਕੇ ਸਿੱਧੂ ਦੀ ਮੰਸ਼ਾ ’ਤੇ ਸਵਾਲ ਚੁੱਕੇ।

ਨਵਜੋਤ ਸਿੱਧੂ ਜਦੋਂ ਸਾਲ 2018 ’ਚ ਇਮਰਾਨ ਖ਼ਾਨ ਦੀ ਤਾਜ਼ਪੋਸ਼ੀ ’ਤੇ ਪਹੁੰਚੇ ਸਨ ਤਾਂ ਵੀ ਭਾਰਤ ਵਿੱਚ ਕਾਫ਼ੀ ਬਵਾਲ ਮਚਿਆ ਸੀ।

ਸਹੁੰ ਚੁੱਕ ਸਮਾਗਮ ਵੇਲੇ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਸਿੱਧੂ ਦੀ ਜੱਫੀ ਦਾ ਕਾਫ਼ੀ ਵਿਰੋਧ ਹੋਇਆ ਸੀ।

ਰਿਪੋਰਟ- ਗੁਰਪ੍ਰੀਤ ਚਾਵਲਾ, ਰਵਿੰਦਰ ਸਿੰਘ ਰੌਬਿਨ

ਐਡਿਟ - ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)