You’re viewing a text-only version of this website that uses less data. View the main version of the website including all images and videos.
ਪੰਜਾਬ ਦੇ ਇਸ ਸਕੂਲ 'ਚ ਖੁੱਲ੍ਹੀ ‘ਇਮਾਨਦਾਰੀ ਦੀ ਦੁਕਾਨ’ ’ਚ ਕੀ ਹੈ
ਪ੍ਰਕਾਸ਼ਿਤ
ਰਾਜੇਵਾਲ ਦੇ ਭਗਤ ਪੂਰਨ ਸਿੰਘ ਮੈਮੋਰਿਅਲ ਸਕੂਲ ਵਿੱਚ ਬੱਚਿਆਂ ਲਈ ਇਮਾਨਦਾਰੀ ਦੀ ਦੁਕਾਨ ਖੋਲ੍ਹੀ ਗਈ ਹੈ।
ਇਸ ਦੁਕਾਨ ਵਿੱਚ ਜੇਕਰ ਬੱਚੇ ਕੋਲ ਸਮਾਨ ਖਰੀਦਣ ਲਈ ਪੈਸਾ ਹੈ ਤਾਂ ਪੈਸਾ ਪਾ ਦੇਵੇ, ਨਹੀਂ ਤਾਂ ਪਰਚੀ ’ਤੇ ਆਪਣਾ ਨਾਮ ਲਿਖ ਕੇ ਸਮਾਨ ਲੈ ਜਾਵੇ।
ਅਗਲੇ ਦਿਨ ਬੱਚਾ ਇਮਾਨਦਾਰੀ ਨਾਲ ਆਪਣੀ ਪਰਚੀ ਫਾੜ ਕੇ ਪੈਸੇ ਰੱਖ ਜਾਂਦਾ ਹੈ।
ਇਮਾਨਦਾਰੀ ਦੀ ਇਸ ਸੋਚ ਨੂੰ ਅੱਗੇ ਲਿਆਇਆ ਸਕੂਲ ਦੀ ਪ੍ਰਿੰਸੀਪਲ ਨੇ...
ਇਸ ਇਮਾਨਦਾਰੀ ਦੀ ਦੁਕਾਨ ਦੀ ਦੇਖ ਰੇਖ ਸਕੂਲ ਦੀ ਅਧਿਆਪਿਕਾ ਕਰਮਜੀਤ ਕੌਰ ਕਰ ਰਹੇ ਹਨ। ਵਿਦਿਆਰਥੀਆਂ ਨੇ ਵੀ ਇਸ ਦੁਕਾਨ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ।
ਰਿਪੋਰਟ- ਗੁਰਮਿੰਦਰ ਗਰੇਵਾਲ
ਐਡਿਟ- ਸਦਫ਼ ਖ਼ਾਨ