You’re viewing a text-only version of this website that uses less data. View the main version of the website including all images and videos.
ਪਰਗਟ ਸਿੰਘ ਕਹਿੰਦੇ, ‘ਮੁਜ਼ਾਹਰਾਕਾਰੀ ਟੀਚਰਾਂ ਦਾ ਘਰ ਵੜਨਾ ਗ਼ਲਤ, ਇਨਸਾਨੀਅਤ ਕਿੱਥੇ ਹੈ?’
ਪ੍ਰਕਾਸ਼ਿਤ
ਪੰਜਾਬ ਦੇ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਮੁਜ਼ਾਹਰਾ ਕਰ ਰਹੇ ਅਧਿਆਪਕਾਂ ਦੇ ਜਲੰਧਰ ’ਚ ਉਨ੍ਹਾਂ ਦੀ ਨਿੱਜੀ ਰਿਹਾਇਸ਼ ਵਿੱਚ ਦਾਖਲ ਹੋਣ ’ਤੇ ਰੋਸ ਜਤਾਇਆ।
ਕੁਝ ਮੁਜ਼ਾਹਰਾਕਾਰੀ ਪਰਗਟ ਸਿੰਘ ਦੇ ਘਰ ਤੇ ਦਫ਼ਤਰ ’ਚ ਦਾਖਲ ਹੋ ਗਏ ਸਨ। ਇਸ ਦੌਰਾਨ ਕੁਝ ਮੁਜ਼ਾਹਰਾਕਾਰੀਆਂ ਦੀ ਪੁਲਿਸ ਨਾਲ ਖਿੱਚਧੂਹ ਹੋਈ।
ਇਹ ਮੁਜ਼ਾਹਰਾਕਾਰੀ ਅਧਿਆਪਕ ਕਈ ਦਿਨਾਂ ਤੋਂ ਆਪਣੀਆਂ ਮੰਗਾਂ ਲਈ ਪਰਗਟ ਸਿੰਘ ਦੇ ਘਰ ਦੇ ਬਾਹਰ ਧਰਨਾ ਦੇ ਰਹੇ ਸਨ।
(ਰਿਪੋਰਟ - ਮਯੰਕ ਮੋਂਗੀਆ/ਪ੍ਰਦੀਪ ਪੰਡਿਤ, ਐਡਿਟ - ਅਸਮਾ ਹਾਫ਼ਿਜ਼)