ਪਾਕਿਸਤਾਨ ਦੀ ਤਾਬਿੰਦਾ ਨੇ ਸ਼ੁਰੂ ਕੀਤਾ ਸੀ 4500 ਰੁਪਏ ਨਾਲ ਕਾਰੋਬਾਰ, ਅੱਜ ਬੱਲੇ-ਬੱਲੇ

ਪ੍ਰਕਾਸ਼ਿਤ

ਵਿਆਹਾਂ ਦਾ ਸੀਜ਼ਨ ਆ ਗਿਆ ਹੈ ਅਤੇ ਇਸ ਨਾਲ ਹੀ ਵਿਆਹ ਸਮਾਗਮਾਂ ਦੀ ਸਜਾਵਟ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ।

ਅਜਿਹੇ ਸੀਜ਼ਨ ਵਿੱਚ ਕਈ ਲੋਕ ਆਨਲਾਈਨ ਡੈਕੋਰੇਸ਼ਨ (ਸਜਾਵਟ) ਦੇ ਕੰਮ ਵਿੱਚ ਲੱਗੇ ਹੋਏ ਹਨ। ਇਨ੍ਹਾਂ ਵਿੱਚੋਂ ਕਈ ਲੋਕ ਸਫ਼ਲ ਤਰੀਕੇ ਨਾਲ ਇਸ ਕਾਰੋਬਾਰ ਨੂੰ ਚਲਾ ਰਹੇ ਹਨ।

ਵਿਆਹਾਂ ਦੀ ਆਨਲਾਈਨ ਸਜਾਵਟ ਦਾ ਇਹ ਕਾਰੋਬਾਰ ਕਈ ਲੋਕਾਂ ਲਈ ਵਿੱਤੀ ਤੌਰ ਉੱਤੇ ਵੀ ਅਹਿਮ ਹੋ ਨਿਬੜਿਆ ਹੈ।

ਪਾਕਿਸਤਾਨ ਦੇ ਪੇਸ਼ਾਵਰ ਦੀ ਤਾਬਿੰਦਾ ਫਰਖ਼ ਵੀ ਅਜਿਹੇ ਕਿੱਤੇ ਵਿੱਚ ਹਨ ਅਤੇ ਉਨ੍ਹਾਂ ਇਹ ਕਾਰੋਬਾਰ ਮਹਿਜ਼ 4500 ਰੁਪਏ ਨਾਲ ਸ਼ੁਰੂ ਕੀਤਾ ਸੀ।

(ਵੀਡੀਓ – ਬਿਲਾਲ ਅਹਿਮਦ, ਬੀਬੀਸੀ ਉਰਦੂ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)