You’re viewing a text-only version of this website that uses less data. View the main version of the website including all images and videos.
ਯੂਪੀ ਲਿੰਚਿੰਗ ’ਤੇ ਬੀਬੀਸੀ ਦੀ ਪੜਤਾਲ: ਨਿਆਂ ਲਈ ਭਟਕਦੇ ਪਰਿਵਾਰਾਂ ਦੀ ਦਾਸਤਾਨ
ਪਿਛਲੇ ਕੁਝ ਸਾਲਾਂ ਤੋਂ ਦੇਸ਼ ਦੇ ਕਈ ਸੂਬਿਆਂ ਵਿੱਚ ਧਰਮ ਦੇ ਅਧਾਰ 'ਤੇ ਨਿਸ਼ਾਨਾ ਬਣਾ ਕੇ ਕੀਤੀ ਗਈ ਹਿੰਸਾ ਅਤੇ ਮੌਬ ਲਿੰਚਿੰਗ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।
ਅਜਿਹੇ ਕਤਲ ਦੁਨੀਆਂ ਦੇ ਕਈ ਮੁਲਕਾਂ ਵਿੱਚ 'ਹੇਟ ਕ੍ਰਾਈਮ' ਵਜੋਂ ਦੇਖੇ ਜਾਂਦੇ ਹਨ। ਭਾਰਤ ਵਿੱਚ 'ਹੇਟ ਕ੍ਰਾਈਮ' ਦੇ ਤਹਿਤ ਅੰਕੜੇ ਦਰਜ ਨਹੀਂ ਕੀਤੇ ਜਾਂਦੇ।
ਸਾਲ 2019 ਵਿੱਚ ਮਨੁੱਖੀ ਅਧਿਕਾਰ ਸੰਗਠਨ ਐਮਨੈਸਟੀ ਇੰਟਰਨੈਸ਼ਨਲ ਦੀ ਇੱਕ ਰਿਪੋਰਟ ਆਈ ਜਿਸਦੇ ਮੁਤਾਬਕ 'ਹੇਟ ਕ੍ਰਾਈਮ' ਦੇ ਮਾਮਲੇ ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਜ਼ਿਆਦਾ ਆਏ।
ਇਸ ਤਰ੍ਹਾਂ ਦੇ ਕੇਸਾਂ ਵਿੱਚ ਯੂਪੀ ਪੁਲਿਸ ਕਿਵੇਂ ਜਾਂਚ ਕਰਦੀ ਹੈ? ਗਊ ਰੱਖਿਆ ਅਤੇ ਧਰਮ ਦੇ ਨਾਂ ਤੇ ਲਿੰਚਿੰਗ ਅਤੇ ਹਿੰਸਾ ਕਰਨ ਵਾਲਿਆਂ ਦੇ ਨਾਲ ਕੀ ਹੁੰਦਾ ਹੈ?
ਇਹ ਸਮਝਣ ਦੇ ਲਈ ਬੀਬੀਸੀ ਨੇ ਯੂਪੀ ਵਿੱਚ ਲਿੰਚਿੰਗ ਅਤੇ ਭੀੜ ਵੱਲੋਂ ਕੀਤੀ ਹਿੰਸਾ ਮਾਮਲਿਆਂ ਦੀ ਪੜਤਾਲ ਕੀਤੀ।
ਦੇਖੋ ਕੀਰਤੀ ਦੂਬੇ ਅਤੇ ਪੀਯੂਸ਼ ਨਾਗਪਾਲ ਦੀ ਇਹ ਰਿਪੋਰਟ