You’re viewing a text-only version of this website that uses less data. View the main version of the website including all images and videos.
ਬਰਨਾਲਾ ਜੇਲ੍ਹ ਵਿੱਚ ਕਥਿਤ ਤੌਰ 'ਤੇ ਕੈਦੀ ਦੀ ਪਿੱਠ 'ਤੇ 'ਅੱਤਵਾਦੀ' ਸ਼ਬਦ ਲਿਖਣ ਦਾ ਮਾਮਲਾ ਕੀ ਹੈ
ਪ੍ਰਕਾਸ਼ਿਤ
ਬਰਨਾਲਾ ਜੇਲ੍ਹ ’ਚ ਬੰਦ ਕਰਮਜੀਤ ਸਿੰਘ ਦੇ ਮਾਨਸਾ ਅਦਾਲਤ ’ਚ ਪੇਸ਼ ਹੋਣ ਤੋਂ ਬਾਅਦ ਬਰਨਾਲਾ ਜੇਲ੍ਹ ਦੇ ਸੁਪਰਡੈਂਟ ਬਲਵੀਰ ਸਿੰਘ ’ਤੇ ਕੁੱਟਮਾਰ ਦੇ ਇਲਜਾਮ ਲਗਾਏ ਹਨ।
ਕਰਮਜੀਤ ਸਿੰਘ ਦੀ ਵਕੀਲ ਬਲਬੀਰ ਕੌਰ ਮੁਤਾਬਕ ਲਾਏ ਗਏ ਇਲਜ਼ਾਮ ਗੰਭੀਰ ਹਨ, ਉਨ੍ਹਾਂ ਮੁਤਾਬਕ ਕਰਮਜੀਤ ਦੀ ਪਿੱਠ 'ਤੇ ਅੱਤਵਾਦੀ ਸ਼ਬਦ ਲਿਖਿਆ ਗਿਆ ਅਤੇ ਕੁੱਟਿਆ ਗਿਆ।
ਜੇਲ੍ਹ ਸੁਪਰਡੈਂਟ ਨੇ ਕੈਦੀ ਕਰਮਜੀਤ ਸਿੰਘ ਦੇ ਇਲਜਾਮਾਂ ਨੂੰ ਖਾਰਿਜ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕੀਤਾ ਹੈ, ਉਨ੍ਹਾਂ ਨੇ ਜੇਲ੍ਹ ਸੁਪਰਡੈਂਟ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਹੈ। ਉਪ ਮੁੱਖ ਮੰਤਰੀ ਵੱਲੋਂ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ।
ਰਿਪੋਰਟ- ਸੁਖਚਰਨ ਪ੍ਰੀਤ ਅਤੇ ਸੁਰਿੰਦਰ ਮਾਨ
ਐਡਿਟ- ਸਦਫ਼ ਖਾਨ