ਵਾਤਾਵਰਨ ਤਬਦੀਲੀ ਕਿਵੇਂ ਤੁਹਾਡੀ ਚਾਹ ਦਾ ਸਵਾਦ ਖਰਾਬ ਕਰ ਰਹੀ ਹੈ

ਪ੍ਰਕਾਸ਼ਿਤ

ਭਾਰਤ ਵਿੱਚ ਚਾਹ ਦੇ ਕੁੱਲ ਉਤਪਾਦਨ ਦਾ ਲਗਭਗ ਅੱਧਾ ਅਸਾਮ ਵਿੱਚ ਹੁੰਦਾ ਹੈ ਅਤੇ ਦੇਸ਼ ਦੀ ਕੁਝ ਬਹਿਤਰੀਨ ਚਾਹ ਅਸਾਮ ਵਿੱਚ ਹੀ ਬਣਦੀ ਹੈ। ਪਰ ਹਾਲ ਦੇ ਸਾਲਾਂ ਵਿੱਚ ਦੇਖੇ ਗਏ ਮੌਸਮ ਦੇ ਬਦਲਾਆਂ ਨੇ ਇਸ ਸੂਬੇ ਦੇ ਚਾਹ ਦੇ ਬਗਾਨਾਂ ਨੂੰ ਪ੍ਰਭਾਵਿਤ ਕੀਤਾ ਹੈ।

ਇੱਥੇ ਨਾ ਸਿਰਫ਼ ਚਾਹ ਦੇ ਉਤਪਾਦਨ ਵਿੱਚ ਗਿਰਾਵਟ ਆਈ ਹੈ ਸਗੋਂ ਇਸ ਗੱਲ ਨੂੰ ਲੈ ਕੇ ਚਿੰਤਾ ਵੱਧ ਰਹੀ ਹੈ ਕਿ ਕਿਵੇਂ ਜਲਵਾਯੂ ਪਰਿਵਰਤਨ ਨੇ ਪ੍ਰਸਿੱਧ ਅਸਾਮ ਚਾਹ ਦੀ ਗੁਣਵੱਤਾ ’ਤੇ ਵੱਡਾ ਅਸਰ ਪਾਇਆ ਹੈ।

ਚਾਹ ਦੀਆਂ ਪੱਤੀਆਂ ਨੂੰ ਜਿਉਂਦਾ ਰਹਿਣ ਲਈ ਇੱਕ ਖਾਸ ਤਰ੍ਹਾਂ ਦੀਆਂ ਜਲਵਾਯੂ ਹਾਲਤਾਂ ਦੀ ਲੋੜ ਹੁੰਦੀ ਹੈ ਪਰ ਵਧੇਰੇ ਗਰਮੀ, ਨਮੀ ਦੀ ਕਮੀ ਅਤੇ ਘੱਟ ਮੀਂਹ ਨੇ ਚਾਹ ਬਗਾਨ ਉਦਯੋਗ ਲਈ ਖਤਰੇ ਦੀ ਘੰਟੀ ਵਜਾ ਦਿੱਤੀ ਹੈ।

ਬੀਬੀਸੀ ਪੱਤਰਕਾਰ ਰਾਘਵੇਂਦਰ ਰਾਓ ਅਤੇ ਵੀਡੀਓ ਜਰਨਲਿਸਟ ਪੀਯੂਸ਼ ਨਾਗਪਾਲ ਨੇ ਅਸਾਮ ਦੇ ਗੋਲਾਘਾਟ ਜਿਲ੍ਹੇ ਵਿੱਚ ਚਾਹ ਬਗਾਨਾਂ ਦੇ ਹਾਲਾਤ ਦੇਖੇ ਅਤੇ ਸਾਨੂੰ ਇਹ ਵਿਸ਼ੇਸ਼ ਰਿਪੋਰਟ ਭੇਜੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)