ਫਿਲਮਾਂ ਵਿੱਚ ਵਰਤੀ ਜਾਣ ਵਾਲੀ ਪ੍ਰੋਪ ਗਨ ਕੀ ਹੈ, ਜਿਸ ਨਾਲ ਸ਼ੂਟਿੰਗ ਦੌਰਾਨ ਹੋਈ ਮੌਤ

ਪ੍ਰਕਾਸ਼ਿਤ

ਫ਼ਿਲਮਾਂ ਦੀ ਸ਼ੂਟਿੰਗ ਦੌਰਾਨ ਅਕਸਰ ਅਜਿਹੇ ਦ੍ਰਿਸ਼ ਫ਼ਿਲਮਾਏ ਜਾਂਦੇ ਹਨ ਜਿਨ੍ਹਾਂ ਵਿੱਚ ਕਲਾਕਾਰ ਹਥਿਆਰਾਂ ਦੀ ਵਰਤੋਂ ਕਰਦੇ ਨਜ਼ਰ ਆਉਂਦੇ ਹਨ। ਨਿਊ ਮੈਕਸੀਕੋ ਵਿੱਚ ਅਜਿਹੀ ਹੀ ਇੱਕ ਦ੍ਰਿਸ਼ ਫ਼ਿਲਮਾਂਕਣ ਦੌਰਾਨ ਇੱਕ ਜਾਨ ਚਲੀ ਗਈ।

ਇਹ ਹਾਦਸਾ ਅਮਰੀਕੀ ਕਲਾਕਾਰ ਐਲਿਕ ਬੈਲਡਵਿਨ ਦੇ ਫ਼ਿਲਮ 'ਰਸਟ' ਦੇ ਫ਼ਿਲਮਾਂਕਣ ਸਮੇਂ ਹੋਇਆ ਜਿਸ ਵਿੱਚ ਸਿਨਮੈਟੋਗ੍ਰਾਫਰ ਹੈਲਨਾ ਹਟਚਹਿਨ ਦੀ ਮੌਤ ਹੋ ਗਈ ਅਤੇ ਫਿਲਮ ਨਿਰਦੇਸ਼ਕ ਜੋਇਲ ਸੋਜਾ ਜ਼ਖ਼ਮੀ ਹੋ ਗਏ।

ਆਓ ਜਾਣਦੇ ਹਾਂ ਫਿਲਮਾਂ ਵਿੱਚ ਵਰਤੀ ਜਾਂਦੀ ਇਹ ਪ੍ਰੋਪ ਗਨ ਕੀ ਹੁੰਦੀ ਹੈ।

ਐਡਿਟ- ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)