You’re viewing a text-only version of this website that uses less data. View the main version of the website including all images and videos.
ਇੰਗਲੈਂਡ ਵਿਚ ਬਣੀ 'ਦਾ ਭਾਰਤ ਆਰਮੀ' ਕੀ ਹੈ ਅਤੇ ਇਸ ਨਾਲ ਕਿੰਨੇ ਲੋਕ ਜੁੜੇ ਹੋਏ ਹਨ
ਦੁਨੀਆਂ ਭਰ ਦੇ ਲੱਖਾਂ ਲੋਕ ਸਾਲ ਦੇ ਸਭ ਤੋਂ ਵੱਡੇ ਕ੍ਰਿਕਟ ਟੂਰਨਾਮੈਂਟਾਂ ਵਿੱਚੋਂ ਇੱਕ ਦੀ ਤਿਆਰੀ ਕਰ ਰਹੇ ਹਨ।
ਅਸੀਂ ਗੱਲ ਕਰ ਰਹੇ ਹਾਂ ਟੀ -20 ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ ਦੀ ਜੋ ਕਿ 17 ਅਕਤੂਬਰ ਤੋਂ ਦੁਬਈ ਵਿੱਚ ਸ਼ੁਰੂ ਹੋਇਆ ਹੈ।
ਜਦੋਂ ਅਸੀਂ ਕ੍ਰਿਕਟ ਅਤੇ ਕ੍ਰਿਕਟ ਪ੍ਰਸ਼ੰਸਕਾਂ ਦੀ ਗੱਲ ਕਰਦੇ ਹਾਂ, ਤਾਂ ਦੋ ਸਮੂਹਾਂ- ਦਿ ਭਾਰਤ ਆਰਮੀ ਅਤੇ ਦਿ ਬਾਰਮੀ ਆਰਮੀ ਨੂੰ ਕਿਵੇਂ ਭੁੱਲ ਸਕਦੇ ਹਾਂ।
ਦਿ ਬਾਰਮੀ ਆਰਮੀ, ਟੀਮ ਇੰਗਲੈਂਡ ਦਾ ਅਧਿਕਾਰਤ ਕ੍ਰਿਕਟ ਸਮਰਥਕ ਸਮੂਹ ਹੈ ਜਦਕਿ ਦਿ ਭਾਰਤ ਆਰਮੀ, ਟੀਮ ਇੰਡੀਆ ਦਾ ਅਧਿਕਾਰਤ ਕ੍ਰਿਕਟ ਸਮਰਥਕ ਸਮੂਹ ਹੈ।
ਟੀ -20 ਟੂਰਨਾਮੈਂਟ ਦੇ ਸ਼ੁਰੂ ਹੋਣ ਤੋਂ ਪਹਿਲਾਂ ਬੀਬੀਸੀ ਦੇ ਦੱਖਣੀ ਏਸ਼ੀਆ ਡਾਇਸਪੋਰਾ ਰਿਪੋਰਟਰ ਗਗਨ ਸੱਭਰਵਾਲ ਨੇ ਦਿ ਭਾਰਤ ਆਰਮੀ ਅਤੇ ਦਿ ਬਾਰਮੀ ਆਰਮੀ ਨਾਲ ਗੱਲਬਾਤ ਕੀਤੀ ਅਤੇ ਜਾਣਿਆ ਕਿ ਛੋਟੇ-ਛੋਟੇ ਪ੍ਰਸ਼ੰਸਕ ਸਮੂਹਾਂ ਤੋਂ ਲੈ ਕੇ ਵਿਸ਼ਵ ਦੇ ਦੋ ਸਭ ਤੋਂ ਵੱਡੇ ਕ੍ਰਿਕਟ ਸਮਰਥਕ ਸਮੂਹ ਬਣਨ ਤੱਕ ਦੀ ਉਨ੍ਹਾਂ ਦੀ ਯਾਤਰਾ ਕਿਹੋ-ਜਿਹੀ ਰਹੀ।