ਪੰਜਾਬੀ ਵਿਆਹਾਂ ਦਾ ਸਿਹਰਾ: ਖ਼ਤਮ ਹੋ ਰਹੀ ਰਵਾਇਤ ਨੂੰ ਲਹਿੰਦੇ ਪੰਜਾਬ 'ਚ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼

ਪ੍ਰਕਾਸ਼ਿਤ

ਪਾਕਿਸਤਾਨ ਵਿੱਚ ਵਿਆਹਾਂ ਦੌਰਾਨ ‘ਸਿਹਰਾ’ ਪੜ੍ਹਨ ਜਾਂ ਗਾਉਣ ਦੀ ਪੁਰਾਣੀ ਪਰੰਪਰਾ ਹੈ। ਇਹ ਕਿਸੇ ਵੀ ਵਿਆਹ ਦਾ ਅਹਿਮ ਹਿੱਸਾ ਹੁੰਦਾ ਸੀ।

ਸਿਹਰਾ ਵਿੱਚ ਲਾੜੇ ਦੀ ਤਾਰੀਫ਼ ਵਿੱਚ ਗੱਲਾਂ ਕਹੀਆਂ ਅਤੇ ਗਾਈਆਂ ਜਾਂਦੀਆਂ ਸਨ ਪਰ ਮੌਜੂਦਾ ਵਕਤ ’ਚ ਇਹ ਪਰੰਪਰਾ ਕੁਝ ਕਮਜ਼ੋਰ ਪੈ ਰਹੀ ਹੈ।

ਹਾਲ ਹੀ ’ਚ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋਇਆ ਹੈ ਜਿਸ ਵਿੱਚ ਇਸ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਹੋ ਰਹੀ ਹੈ।

ਰਿਪੋਰਟ- ਉਮਰ ਦਰਾਜ਼ ਨਾਂਗਿਆਨਾ ਅਤੇ ਵਕਾਸ ਅਨਵਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)