ਪੁੰਛ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਫੌਜੀ ਗੱਜਣ ਸਿੰਘ ਨੂੰ ਯਾਦ ਕਰ ਰਿਹਾ ਪਰਿਵਾਰ ਤੇ ਪਿੰਡ ਵਾਲੇ

ਪ੍ਰਕਾਸ਼ਿਤ

ਜੰਮੂ-ਕਸ਼ਮੀਰ ਦੇ ਪੁੰਛ ਵਿੱਚ ਅੱਤਵਾਦੀ ਹਮਲੇ ’ਚ ਮਾਰੇ ਗਏ ਗੱਜਣ ਸਿੰਘ ਦੇ ਘਰ ਹੁਣ ਕੀ ਹੈ ਮਾਹੌਲ। ਗੱਜਣ ਸਿੰਘ ਰੋਪੜ ਜ਼ਿਲ੍ਹੇ ਦੇ ਪਿੰਡ ਪਚਰੰਡਾ ਦੇ ਰਹਿਣ ਵਾਲੇ ਸਨ।

ਉਨ੍ਹਾਂ ਦੇ ਜਾਣ ਮਗਰੋਂ ਉਨ੍ਹਾਂ ਦੇ ਘਰ ਵਿੱਚ ਮਾਤਮ ਪਸਰਿਆ ਹੋਇਆ ਹੈ। ਗੱਜਣ ਸਿੰਘ ਦੇ ਰਿਸ਼ਤੇਦਾਰ ਭਾਵੁਕ ਹੋ ਕੇ ਉਨ੍ਹਾਂ ਦੇ ਸ਼ਖ਼ਸੀਅਤ ਬਾਰੇ ਦੱਸਦੇ ਹਨ। ਗੱਜਣ ਸਿੰਘ ਨੇ ਆਪਣੇ ਪਿੰਡ ਵਿੱਚ ਵਾਲੀਬਾਲ ਤੇ ਕਬੱਡੀ ਦੀ ਗ੍ਰਾਊਂਡ ਵੀ ਬਣਵਾਈ ਸੀ।

ਰਿਪੋਰਟ- ਗੁਰਮਿੰਦਰ ਗਰੇਵਾਲ

ਐਡਿਟ- ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)