You’re viewing a text-only version of this website that uses less data. View the main version of the website including all images and videos.
ਮੋਦੀ ਜਿਸ ਸ਼ਖ਼ਸ ਅੱਗੇ ਹੱਥ ਬੰਨ੍ਹੀ ਖੜ੍ਹੇ, ਉਹ ਕੌਣ ਹਨ
5 ਅਕਤੂਬਰ ਨੂੰ ਸ਼ੇਅਰ ਬਾਜ਼ਾਰ ਦੇ ਮੰਨੇ-ਪ੍ਰਮੰਨੇ ਨਿਵੇਸ਼ਕ ਰਾਕੇਸ਼ ਝੁਨਝੁਨਵਾਲਾ ਆਪਣੀ ਪਤਨੀ ਰੇਖਾ ਝੁਨਝੁਨਵਾਲਾ ਸਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ।
ਇਸ ਮੁਲਾਕਾਤ ਤੋਂ ਕੁਝ ਹੀ ਦਿਨਾਂ ਬਾਅਦ 11 ਅਕਤੂਬਰ ਨੂੰ ਇਹ ਖ਼ਬਰ ਆਈ ਕਿ ਰਾਕੇਸ਼ ਝੁਨਝੁਨਵਾਲਾ ਦੇ ਸਮਰਥਨ ਵਾਲੀ 'ਆਕਾਸਾ ਏਅਰ' ਨਾਮ ਦੀ ਏਅਰਲਾਈਨ ਨੂੰ ਸਿਵਿਲ ਏਵੀਏਸ਼ਨ ਮਿਨੀਸਟ੍ਰੀ ਤੋਂ ਅਲਟ੍ਰਾ-ਲੋਅ ਕੋਸਟ ਜਹਾਜ਼ ਸੇਵਾ ਲਾਂਚ ਕਰਨ ਦੀ ਸ਼ੁਰੂਆਤੀ ਮਨਜ਼ੂਰੀ ਮਿਲ ਗਈ ਹੈ।
ਰਾਕੇਸ਼ ਝੁਨਝੁਨਵਾਲਾ ਇਸ ਏਅਰਲਾਈਨ ਵਿੱਚ 3.5 ਕਰੋੜ ਡਾਲਰ ਜਾਂ ਤਕਰੀਬਨ 264 ਕਰੋੜ ਰੁਪਏ ਦਾ ਨਿਵੇਸ਼ ਕਰਨਗੇ। ਇਸ ਦੇ ਨਾਲ ਹੀ ਇਹ ਵੀ ਦੱਸ ਚੁੱਕੇ ਹਨ ਕਿ ਉਹ ਇਸ ਲਈ 70 ਜਹਾਜ਼ ਖਰੀਦਣ ਦੀ ਤਿਆਰੀ ਕਰ ਰਹੇ ਹਨ।
ਆਕਾਸਾ ਏਅਰ ਨੂੰ ਮਿਲੀ ਮਨਜ਼ੂਰੀ ਨੂੰ ਝੁਨਝੁਨਵਾਲਾ ਦੀ ਪ੍ਰਧਾਨ ਮੰਤਰੀ ਨਾਲ ਹੋਈ ਮੁਲਾਕਾਤ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।
ਆਓ ਜਾਣਦਾ ਹਾਂ ਕਿ ਰਾਕੇਸ਼ ਝੁਨਝੁਨਵਾਲਾ ਕੌਣ ਹਨ।
(ਰਿਪੋਰਟ - ਰਾਘਵੇਂਦਰ ਰਾਓ, ਆਵਾਜ਼ - ਸੁਨੀਲ ਕਟਾਰੀਆ, ਐਡਿਟ - ਰਾਜਨ ਪਪਨੇਜਾ)