You’re viewing a text-only version of this website that uses less data. View the main version of the website including all images and videos.
ਲਖੀਮਪੁਰ ਖੀਰੀ ਹਿੰਸਾ ’ਚ ਮਾਰੇ ਗਏ 19 ਸਾਲਾ ਲਵਪ੍ਰੀਤ ਸਿੰਘ ਦੇ ਘਰ ਕੀ ਹੈ ਮਾਹੌਲ
ਪ੍ਰਕਾਸ਼ਿਤ
ਲਖੀਮਪੁਰ ਖੀਰੀ ਹਿੰਸਾ ’ਚ ਮਾਰੇ ਗਏ ਲਵਪ੍ਰੀਤ ਸਿੰਘ ਦੇ ਘਰ ਮਾਤਮ ਛਾਇਆ ਹੈ। ਲਵਪ੍ਰੀਤ ਸਿੰਘ ਦੀ ਉਮਰ ਮਹਿਜ਼ 19 ਸਾਲ ਦੀ ਸੀ।
ਉਹ 12ਵੀਂ ਤੋਂ ਬਾਅਦ ਆਈਲੈਟਸ ਦਾ ਕੋਰਸ ਕਰ ਰਿਹਾ ਸੀ। ਆਪਣੇ ਇਕਲੌਤੇ ਪੁੱਤਰ ਦੀ ਮੌਤ ਦਾ ਗਮ ਇਸ ਪਿਤਾ ਲਈ ਬਹੁਤ ਵੱਡਾ ਹੈ।
2 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ ਨੇ ਉਨ੍ਹਾਂ ਨੂੰ ਉਦਾਸ ਕਰ ਦਿੱਤਾ ਹੈ। ਆਪਣੇ ਭਰਾ ਦੀਆਂ ਗੱਲਾਂ ਨੂੰ ਯਾਦ ਕਰਕੇ ਉਨ੍ਹਾਂ ਦਾ ਵੀ ਗਲਾ ਭਰ ਜਾਂਦਾ ਹੈ।
ਦੋ ਦਿਨ ਪਹਿਲਾਂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੇ ਲਵਪ੍ਰੀਤ ਸਿੰਘ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਸੀ। ਲਖੀਮਪੁਰ ਖੀਰੀ ਵਿੱਚ ਹੋਈ ਹਿੰਸਾ ਦੌਰਾਨ 4 ਕਿਸਾਨਾਂ ਸਣੇ ਕੁੱਲ 8 ਲੋਕਾਂ ਦੀ ਮੌਤ ਹੋਈ ਸੀ।
ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ
ਸ਼ੂਟ- ਗੁਲਸ਼ਨ ਕੁਮਾਰ
ਐਡਿਟ- ਸਦਫ਼ ਖ਼ਾਨ