ਬਠਿੰਡਾ ਦਾ ਇਹ ਸ਼ਖ਼ਸ ਨੌਕਰੀ ਦੀ ਉਡੀਕ 'ਚ 18 ਤੋਂ 45 ਸਾਲ ਦਾ ਹੋਇਆ ਪਰ ਨਾ ਨੌਕਰੀ ਮਿਲੀ ਨਾ ਭੱਤਾ

ਪ੍ਰਕਾਸ਼ਿਤ

ਜ਼ਿਲ੍ਹਾ ਬਠਿੰਡਾ ਦੇ ਪਿੰਡ ਗੋਨਿਆਣਾ ਦੇ ਰਹਿਣ ਵਾਲੇ ਬਿੱਕਰ ਸਿੰਘ ਪਿਛਲੇ 25 ਸਾਲ ਤੋਂ ਨੌਕਰੀ ਦੀ ਉਡੀਕ ਵਿੱਚ ਹਨ। 1996 ਵਿੱਚ ਉਨ੍ਹਾਂ ਨੇ ਰੁਜ਼ਗਾਰ ਦਫ਼ਤਰ ਵਿੱਚ ਆਪਣਾ ਨਾਮ ਰਜਿਸਟਰ ਕਰਵਾਇਆ ਸੀ।

ਲਗਾਤਾਰ 25 ਸਾਲ ਰੁਜ਼ਗਾਰ ਦਫ਼ਤਰ ਦੇ ਗੇੜੇ ਮਾਰਨ ਦੇ ਬਾਵਜੂਦ ਨਾ ਤਾਂ ਨੌਕਰੀ ਮਿਲੀ ਤੇ ਨਾ ਹੀ ਬੇਰੁਜ਼ਗਾਰੀ ਭੱਤਾ।

ਬਿੱਕਰ ਸਿੰਘ ਦੀ ਇੱਕ ਕਿੱਲਾ ਜ਼ਮੀਨ ਹੈ ਜਿਸਦੇ ਸਿਰ 'ਤੇ ਉਹ ਆਪਣਾ ਘਰ ਚਲਾਉਂਦੇ ਹਨ। ਉੱਧਰ ਜ਼ਿਲ੍ਹਾ ਰੁਜ਼ਗਾਰ ਦਫ਼ਤਰ ਦਾ ਕਹਿਣਾ ਹੈ ਕਿ ਬਹੁਤੇ ਲੋਕ ਭੱਤਾ ਲੈਣ ਦੀ ਯੋਗਤਾ ਨਹੀਂ ਰੱਖਦੇ।

ਰਿਪੋਰਟ- ਸੁਰਿੰਦਰ ਮਾਨ, ਐਡਿਟ- ਸ਼ਾਹਨਵਾਜ਼ ਅਹਿਮਦ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)