You’re viewing a text-only version of this website that uses less data. View the main version of the website including all images and videos.
ਚੰਨੀ ਸਰਕਾਰ ਦਾ ਫਲੋਰ ਟੈਸਟ ਹੋਵੇਗਾ ਜਾਂ ਨਹੀਂ, ਕਾਂਗਰਸ ਛੱਡ ਰਹੇ ਕੈਪਟਨ ਦਾ ਸੁਣੋ ਜਵਾਬ
ਪ੍ਰਕਾਸ਼ਿਤ
ਚੰਡੀਗੜ੍ਹ ਏਅਰ ਪੋਰਟ ਉੱਤੇ ਮੀਡੀਆ ਨਾਲ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ''ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਸਿੱਧੂ ਪੰਜਾਬ ਲਈ ਠੀਕ ਨਹੀਂ ਹੈ, ਉਹ ਜਿੱਥੋਂ ਵੀ ਖੜ੍ਹਾ ਹੋਵੇਗਾ ਮੈਂ ਉਸਨੂੰ ਜਿੱਤਣ ਨਹੀਂ ਦੇਵਾਂਗਾ।''
ਕੈਪਟਨ ਅਮਰਿੰਦਰ ਸਿੰਘ ਦਿੱਲੀ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਨੈਸ਼ਨਲ ਸਕਿਊਰਿਟੀ ਗਾਰਡ ਅਜੀਤ ਡੋਵਾਲ ਨਾਲ ਮੁਲਾਕਾਤ ਕਰਕੇ ਆਏ ਹਨ।
ਕੈਪਟਨ ਨੇ ਕਿਹਾ ਕਿ ਉਹ ਡੋਵਾਲ ਨੂੰ ਪੰਜਾਬ ਦੀ ਸੁਰੱਖਿਆ ਦਾ ਬਾਰੇ ਵਿਚ ਮਿਲੇ ਸਨ।
ਅਮਿਤ ਸ਼ਾਹ ਨਾਲ ਬੈਠਕ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਉਹ ਭਾਜਪਾ ਵਿਚ ਨਹੀਂ ਜਾਣਗੇ। ਪਰ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਕਾਂਗਰਸ ਵਿਚ ਨਹੀਂ ਰਹਿਣਗੇ।
ਰਿਪੋਰਟ- ਏਐਨਆਈ
ਐਡਿਟ- ਰਾਜਨ ਪਪਨੇਜਾ