ਕੈਪਟਨ ਅਮਰਿੰਦਰ ਸਿੰਘ ਛੱਡਣਗੇ ਕਾਂਗਰਸ, ਭਾਜਪਾ 'ਚ ਜਾਣ ਬਾਰੇ ਕੀ ਬੋਲੇ

ਪ੍ਰਕਾਸ਼ਿਤ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਵਿਚ ਜਾਣ ਦੀਆਂ ਖ਼ਬਰਾਂ ਉੱਤੇ ਵਿਰਾਮ ਲਾ ਦਿੱਤਾ ਹੈ, ਪਰ ਨਾਲ ਹੀ ਕਿਹਾ ਹੈ ਕਿ ਉਹ ਕਾਂਗਰਸ ਪਾਰਟੀ ਵਿਚ ਵੀ ਨਹੀਂ ਰਹਿਣਗੇ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਬੁੱਧਵਾਰ ਨੂੰ ਮੁਲਾਕਾਤ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਐੱਨਡੀਟੀਵੀ ਨੂੰ ਖ਼ਾਸ ਇੰਟਰਵਿਊ ਵਿਚ ਇਹ ਸ਼ਬਦ ਕਹੇ।

ਉਨ੍ਹਾਂ ਕਿਹਾ, "ਮੈਂ ਅਜੇ ਕਾਂਗਰਸ ਵਿਚ ਹਾਂ, ਪਰ ਕਾਂਗਰਸ ਵਿਚ ਰਹਾਂਗਾ ਨਹੀਂ, ਮੈਂ ਇਸ ਬਾਰੇ ਆਪਣੀ ਪੁਜੀਸ਼ਨ ਸਪੱਸ਼ਟ ਕਰ ਚੁੱਕਾ ਹਾਂ। ਮੈਂ ਅਜਿਹਾ ਵਿਹਾਰ ਹੋਰ ਨਹੀਂ ਸਹਾਂਗਾ।"

ਕੈਪਟਨ ਅਮਰਿੰਦਰ ਸਿੰਘ ਦੇ ਇਸ ਸਟੈਂਡ ਨੇ ਸਿਆਸੀ ਸੰਕਟ ਨਾਲ ਜੂਝ ਰਹੀ ਕਾਂਗਰਸ ਲਈ ਨਵੀਂ ਸਮੱਸਿਆ ਖੜੀ ਕਰ ਦਿੱਤੀ ਹੈ।

ਅੱਜ ਬਿਆਨ ਤੋਂ ਬਾਅਦ ਇੱਕ ਗੱਲ ਹੋਰ ਦੇਖਣ ਨੂੰ ਮਿਲੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲ ਤੋਂ ਵੀ ਕਾਂਗਰਸ ਪਾਰਟੀ ਦਾ ਜ਼ਿਕਰ ਹਟਾ ਦਿਤਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)