ਮੋਤੀਆਂ ਦੀ ਖੇਤੀ ਕਰਕੇ ਇਨ੍ਹਾਂ ਦੋਸਤਾਂ ਨੇ ਕਿਵੇਂ ਖੜਾ ਕੀਤਾ ਆਪਣਾ ਬਿਜ਼ਨੇਸ

ਪ੍ਰਕਾਸ਼ਿਤ

ਕੁਰਕੂਸ਼ੇਤਰ ਦੇ ਦੋ ਦੋਸਤਾਂ ਨੇ ਮੋਤੀਆਂ ਦੀ ਖੇਤੀ ਕਰਕੇ ਨਵੀਂ ਮਿਸਾਲ ਬਣਾਈ। ਦੋਵੇਂ ਦੋਸਤ ਇਸ ਖੇਤੀ ਤੋਂ ਸਲਾਨਾ ਲੱਖਾਂ ਰੁਪਏ ਕਮਾ ਰਹੇ ਹਨ।

ਉਨ੍ਹਾਂ ਦੇ ਮੋਤੀਆਂ ਦੀ ਮੰਗ ਸਿਰਫ਼ ਦੇਸ਼ਾਂ ’ਚ ਹੀ ਨਹੀਂ ਬਲਕਿ ਵਿਦੇਸ਼ਾਂ ’ਚ ਵੀ ਹੈ। ਇੰਟਰਨੈੱਟ ’ਤੇ ਮੋਤੀਆਂ ਦੀ ਖੇਤੀ ਦੀ ਇੱਕ ਵੀਡੀਓ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ।

ਉਨ੍ਹਾਂ ਨੇ ਬਕਾਇਦਾ ਪੂਰੀ ਟ੍ਰੇਨਿੰਗ ਲਈ ਅਤੇ ਫਿਰ ਇਸ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ।

ਹਾਲਾਂਕਿ ਹਰਿਆਣਾ ਵਿੱਚ ਮੋਤੀਆਂ ਦੀ ਖੇਤੀ ਦਾ ਰੂਝਾਨ ਬਹੁਤ ਘੱਟ ਹੈ।

ਰਿਪੋਰਟ- ਕਮਲ ਸੈਣੀ

ਐਡਿਟ- ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)