ਪੰਜਾਬ ਵਿੱਚ ਕਿਸਾਨਾਂ ਦਾ ਧਰਨਾ ਖ਼ਤਮ, ਕੀ ਰਿਹਾ ਅਸਰ

ਪ੍ਰਕਾਸ਼ਿਤ

ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਭਾਰਤ ਬੰਦ ਦੇ ਸੱਦੇ ਨੂੰ ਦੇਸ ਭਰ ਵਿਚ ਹੁੰਗਾਰਾ ਮਿਲਿਆ। ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਮੁਲਕ ਦੇ ਕਈ ਸੂਬਿਆਂ ਵਿਚ ਸੜਕ ਅਤੇ ਰੇਲਵੇ ਜਾਮ ਕੀਤੇ ਗਏ।

ਪੰਜਾਬ, ਹਰਿਆਣਾ ਸਮੇਤ ਦਿੱਲੀ ਅਤੇ ਯੂਪੀ ਬਾਰਡਰਾਂ ਉੱਤੇ ਬੰਦ ਦਾ ਖਾਸਾ ਅਸਰ ਵੇਖਣ ਨੂੰ ਮਿਲਿਆ।

ਹੁਣ ਬੈਰੀਕੇਡ ਖੋਲ੍ਹੇ ਗਏ ਹਨ ਪਰ ਦਿਨ ਭਰ ਕਈ ਥਾਵਾਂ ਤੇ ਆਵਾਜਾਈ ਪ੍ਰਭਾਵਿਤ ਰਹੀ।

ਰਿਪੋਰਟ- ਅਰਵਿੰਦ ਛਾਬੜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)