ਦੱਖਣੀ ਭਾਰਤ 'ਚ ਵੀ ਭਾਰਤ ਬੰਦ ਦੇ ਸੱਦੇ 'ਤੇ ਰੋਸ, ਬੈਰੀਕੇਡ ਟੁੱਟੇ

ਪ੍ਰਕਾਸ਼ਿਤ

ਇਹ ਤਸਵੀਰਾਂ ਤਾਮਿਲਨਾਡੂ ਦੀ ਰਾਜਧਾਨੀ ਚੇਨੱਈ ਦੇ ਅੰਨਾ ਸਲਈ ਇਲਾਕੇ ਦੀਆਂ ਹਨ। ਕਿਸਾਨਾਂ ਦੇ ਭਾਰਤ ਬੰਦ ਦੀ ਹਿਮਾਇਤ ਵਿੱਚ ਪ੍ਰਦਰਸ਼ਨ ਚੱਲ ਰਿਹਾ ਸੀ।

ਪ੍ਰਦਰਸ਼ਨਕਾਰੀਆਂ ਨੇ ਅੱਗੇ ਵਧਣ ਲਈ ਪੁਲਿਸ ਦੀ ਬੈਰੀਕੇਡਿੰਗ ਤੋੜ ਦਿੱਤੀ। ਪੁਲਿਸ ਨੇ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ। ਟ੍ਰੈਫਿਕ ਜਾਮ ਦੀਆਂ ਇਹ ਤਸਵੀਰਾਂ ਗੁਰੂਗ੍ਰਾਮ-ਦਿੱਲੀ ਬਾਰਡਰ ਦੀਆਂ ਹਨ।

ਗੱਡੀਆਂ ਦੀਆਂ ਲੰਬੀਆਂ ਲਾਈਨਾਂ ਕਾਰਨ ਟ੍ਰੈਫਿਕ ਜਾਮ ਹੋਇਆ ਤੇ ਪੁਲਿਸ ਲਈ ਚੁਣੌਤੀ ਖੜ੍ਹੀ ਹੋ ਗਈ। ਤਿੰਨੋ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦੇ ਅੰਦੋਲਨ ਦੇ 10 ਮਹੀਨੇ ਪੂਰੇ ਹੋਣ ’ਤੇ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ

ਵੀਡੀਓ- ANI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)