You’re viewing a text-only version of this website that uses less data. View the main version of the website including all images and videos.
ਭਾਰਤ ਬੰਦ ਦੇ ਸੱਦੇ ਤਹਿਤ ਗਾਜ਼ੀਪੁਰ ਬਾਰਡਰ ਬੈਠੇ ਰਾਕੇਸ਼ ਟਿਕੈਤ ਕੀ ਬੋਲੇ
ਪ੍ਰਕਾਸ਼ਿਤ
ਤਿੰਨੇ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਅੰਦੋਲਨ ਨੂੰ 10 ਮਹੀਨੇ ਪੂਰੇ ਹੋਣ ’ਤੇ ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ ਦਾ ਸੱਦਾ ਗਿਆ ਹੈ। ਪੰਜਾਬ ਤੇ ਹਰਿਆਣਾ ’ਚ ਬੰਦ ਦੇ ਸੱਦੇ ਦਾ ਅਸਰ, ਰੇਲ ਤੇ ਸੜਕੀ ਆਵਾਜਾਹੀ ਪ੍ਰਭਾਵਿਤ ਹੋਈ ਹੈ। ਦਿੱਲੀ ਦੇ ਨਾਲ ਲਗਦੇ ਬਾਰਡਰਾਂ ’ਤੇ ਵੀ ਕਿਸਾਨਾਂ ਦੀ ਸਰਗਰਮੀ ਦੇਖਣ ਨੂੰ ਮਿਲੀ।
ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਨੂੰ ਵਾਪਸ ਲਏ ਜਾਣ ਲਈ ਕਿਸਾਨ ਅੰਦੋਲਨ ਕਰ ਰਹੇ ਹਨ ਕਿਸਾਨ ਆਗੂਆਂ ਤੇ ਸਰਕਾਰ ਵਿਚਾਲੇ ਕਈ ਗੇੜ ਦੀਆਂ ਬੈਠਕਾਂ ਮਗਰੋਂ ਵੀ ਹੱਲ ਨਹੀਂ ਨਿਕਲਿਆ। ਸਰਕਾਰ ਨੇ ਕਾਨੂੰਨਾਂ ’ਚ ਸੋਧ ਦੀ ਗੱਲ ਕਹੀ ਹੈ ਪਰ ਕਿਸਾਨ ਕਾਨੂੰਨਾਂ ਨੂੰ ਵਾਪਸ ਲਏ ਜਾਣ ਦੀ ਮੰਗ ਕਰ ਰਹੇ ਹਨ
(Video -ਸਤ ਸਿੰਘ, ਪ੍ਰਭੂ ਦਿਆਲ, ਕਮਲ ਸੈਣੀ, ਰਵਿੰਦਰ ਸਿੰਘ ਰੌਬਿਨ ਅਤੇ ANI, ਐਡਿਟ- ਰਾਜਨ ਪਪਨੇਜਾ)