You’re viewing a text-only version of this website that uses less data. View the main version of the website including all images and videos.
ਕੀ ਸੰਗਰੂਰ ਦੇ ਇਸ ਪਿੰਡ ’ਚ ਦੂਸ਼ਿਤ ਪਾਣੀ ਬਿਮਾਰੀ ਦਾ ਕਾਰਨ ਬਣਿਆ
ਪ੍ਰਕਾਸ਼ਿਤ
ਸੰਗਰੂਰ ਜ਼ਿਲ੍ਹੇ ਦੇ ਮੀਮਸਾ ਪਿੰਡ ਵਿੱਚ ਡੇਢ ਦਰਜਨ ਦੇ ਕਰੀਬ ਮਰੀਜ਼ ਉਲਟੀਆਂ ਅਤੇ ਦਸਤ ਲੱਗਣ ਕਾਰਨ ਬਿਮਾਰ ਹੋ ਗਏ। ਪਿੰਡ ਵਾਸੀਆਂ ਅਤੇ ਮਰੀਜ਼ਾਂ ਦੇ ਪਰਿਵਾਰਾਂ ਦਾ ਮੰਨਣਾ ਹੈ ਕਿ ਪਿੰਡ ਦੀ ਵਾਟਰ ਸਪਲਾਈ ਦੇ ਦੂਸ਼ਿਤ ਪਾਣੀ ਨਾਲ ਇਹ ਲੋਕ ਬਿਮਾਰ ਹੋਏ ਹਨ।
ਇਸ ਮਾਮਲੇ ਦੇ ਧਿਆਨ ਵਿੱਚ ਆਉਂਦੇ ਹੀ ਸਿਹਤ ਵਿਭਾਗ ਦੀ ਟੀਮ ਪਿੰਡ ਵਿੱਚ ਤਾਇਨਾਤ ਕੀਤੀ ਗਈ ਹੈ ਜਿਸ ਵੱਲੋਂ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਵਾਟਰ ਸਪਲਾਈ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪਾਣੀ ਦੇ ਸੈਂਪਲ ਲਏ ਗਏ ਹਨ ਜਿਨ੍ਹਾਂ ਦੀ ਉਹ ਖੁਦ ਵੀ ਜਾਂਚ ਕਰ ਰਹੇ ਹਨ ਅਤੇ ਇਸ ਨੂੰ ਲੈਬੋਰਟਰੀ ਵਿੱਚ ਵੀ ਜਾਂਚ ਲਈ ਭੇਜਿਆ ਜਾਵੇਗਾ।
(ਰਿਪੋਰਟ- ਸੁਖਚਰਨ ਪ੍ਰੀਤ, ਐਡਿਟ- ਸ਼ਾਹਨਵਾਜ਼ ਅਹਿਮਦ)