You’re viewing a text-only version of this website that uses less data. View the main version of the website including all images and videos.
ਕਦੇ ਹੌਂਸਲਾ ਨਾ ਹਾਰਨ ਵਾਲੀ ਇਹ ਔਰਤ ਆਪਣੇ ਇਲਾਕੇ ਦੀ ਇਕਲੌਤੀ ਰਾਜ ਮਿਸਤਰੀ ਹੈ
ਪ੍ਰਕਾਸ਼ਿਤ
ਕ੍ਰਿਸ਼ਣਾ ਦੇਵੀ ਬਠਿੰਡਾ ਜ਼ਿਲ੍ਹੇ ਦੇ ਮੁਲਤਾਨੀ ਪਿੰਡ ਦੀ ਰਹਿਣ ਵਾਲੀ ਹੈ। ਉਹ ਪਿਛਲੇ 15 ਸਾਲਾਂ ਤੋਂ ਰਾਜ ਮਿਸਤਰੀ ਦਾ ਕੰਮ ਕਰ ਰਹੀ ਹੈ ਅਤੇ ਆਪਣੇ ਖੇਤਰ ਦੀ ਪਹਿਲੀ ਮਹਿਲਾ ਰਾਜ ਮਿਸਤਰੀ ਹੈ।
ਕ੍ਰਿਸ਼ਣਾ ਦੇਵੀ ਨੇ ਇੱਕ ਸਾਲ ਮਜ਼ਦੂਰਾਂ ਦੇ ਨਾਲ ਦਿਹਾੜੀ ਕੀਤੀ ਅਤੇ ਫਿਰ ਮਿਸਤਰੀ ਦਾ ਕੰਮ ਸਿਖਿਆ।
ਉਹ ਖ਼ੁਦ ਤਾਂ ਨਹੀਂ ਪੜ੍ਹ ਸਕੀ ਪਰ ਆਪਣੇ ਬੱਚਿਆਂ ਨੂੰ ਪੜ੍ਹਾ ਰਹੀ ਹੈ।
ਕ੍ਰਿਸ਼ਣਾ ਦੇਵੀ ਦੱਸਦੇ ਹਨ ਕਿ ਇਸ ਕੰਮ ਦੀ ਵਜ੍ਹਾ ਨਾਲ ਦੁਨੀਆਂ ਤੋਂ ਉਨ੍ਹਾਂ ਨੂੰ ਕਾਫੀ ਕੁਝ ਸੁਨਣਾ ਪੈਂਦਾ ਹੈ। ਕ੍ਰਿਸ਼ਣਾ ਦੇਵੀ ਨੂੰ ਆਪਣੇ ਕੰਮ ਲਈ ਕਈ ਵਾਰ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ।
ਵੀਡੀਓ - ਸੁਰਿੰਦਰ ਮਾਨ
ਐਡਿਟ- ਸਦਫ਼ ਖ਼ਾਨ